ਅਮਰੀਕਾ ਵਿਚ ਲਾਪਤਾ ਭਾਰਤੀ ਮੂਲ ਔਰਤ ਦੀ ਭੇਦਭਰੀ ਮੌਤ, ਲਾਸ਼ ਬਰਾਮਦ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)  ਭਾਰਤੀ ਮੂਲ ਦੀ ਔਰਤ ਜੋ 25 ਜਨਵਰੀ ਤੋਂ ਲਾਪਤਾ ਸੀ, ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ। ਉਸ ਦਾ ਪਤੀ ਮਾਈਕਰੋ ਸਾਫਟ ਵਿਚ ਸਾਫਟ ਵੇਅਰ ਇੰਜੀਨੀਅਰ ਹੈ। ਸੂਜਨਿਯਾ ਰਾਮਾਮੂਰਤੀ (30) ਆਪਣੇ ਪਤੀ ਮੁਡੰਬੀ ਐਸ ਸ਼੍ਰੀਵਤਸਾ ਨਾਲ ਰੈਡਮੌਂਡ (ਕਿੰਗ ਕਾਊਂਟੀ) ਵਿਚ ਰਹਿੰਦੀ ਸੀ। ਪੁਲਿਸ ਨੇ ਉਸ ਦੀ ਲਾਸ਼  ਲੇਕ ਸ਼ਾਮਾਮਿਸ਼ ਖੇਤਰ ਵਿਚੋਂ ਬਰਾਮਦ ਕੀਤੀ ਹੈ। ਆਖਰੀ ਵਾਰ ਉਸ ਨੂੰ ਸਿਆਟਲ ਤੋਂ 8 ਕਿਲੋਮੀਟਰ ਦੂਰ ਰੈਡਮੌਂਡ ਵਿਚ ਪਾਰਕ ਮੈਰੀਮੂਰ ਬੈਲ ਅਪਾਰਟਮੈਂਟਸ ਨੇੜੇ ਵੇਖਿਆ ਗਿਆ ਸੀ। ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਅਜੇ ਤੱਕ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਦੂਸਰੇ ਪਾਸੇ ਮੀਡਆ ਰਿਪੋਰਟਾਂ ਅਨੁਸਾਰ ਮ੍ਰਿਤਕ ਦੇ ਸਿਰ ਉਪਰ ਹਥੌੜੇ ਵਰਗੀ ਕਿਸੇ ਚੀਜ਼ ਨਾਲ ਕਈ ਵਾਰ ਕੀਤੇ ਗਏ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਭਾਰਤੀ ਭਾਈਚਾਰੇ ਵੱਲੋਂ ਉਸ ਦੀ ਲਾਸ਼ ਮੈਸੂਰ (ਭਾਰਤ) ਭੇਜਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਰਾਮਾਮੂਰਤੀ ਗਰੈਜ਼ੂਏਸ਼ਨ ਕਰਨ ਉਪਰੰਤ ਅਮਰੀਕਾ ਆਈ ਸੀ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की