ਥਾਣਾ ਸਦਰ ਬਲਾਕ ਬੰਗਾ ਵਿਖੇ ਸੀ ਆਈ ਏ ਸਟਾਫ਼ ਨਾਲ ਨਸ਼ਾ ਛੁੜਾਓ ਪੰਜਾਬ ਬਚਾਓ ਦੀ ਮੁਹਿੰਮ ਤਹਿਤ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਪੰਜਾਬ ਅੰਡਰ ਸੋਸਾਇਟੀ ਐਕਟ ਵਲੋਂ ਕ੍ਰਾਈਮ ਇਨਵੇਸਟੀਗੇਸ਼ਨ ਟੀਮ ਦੇ ਸੂਬਾ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਦੇ ਦਿਸ਼ਾ -ਨਰਦੇਸ਼ਾਂ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਰੱਖੀ ਗਈ। ਜਿਸ ਵਿੱਚ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੀ ਰੋਕਥਾਮ ਲਈ ਕਈ ਅਹਿਮ ਫੈਸਲੇ ਲਏ ਗਏ ਤਾਂ ਜੋ ਪੰਜਾਬ ਵਿੱਚ ਨਸ਼ਾ ਕਾਰੋਬਾਰੀ ਹਨ ਉਨ੍ਹਾਂ ਤੇ ਸਭ ਤੋਂ ਪਹਿਲਾਂ ਲਗਾਮ ਲਗਾਈ ਜਾ ਸਕੇ। ਇਸ ਗੰਭੀਰ ਮਸਲੇ ਤੇ ਗੱਲ ਕਰਦਿਆਂ ਸੀ ਆਈ ਏ ਸਟਾਫ ਦੇ ਸਬ ਇੰਸਪੈਕਟਰ ਨਰਿੰਦਰ ਕੁਮਾਰ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਤਦ ਹੀ ਸਫਲਤਾ ਹਾਸਿਲ ਹੋ ਸਕਦੀ ਹੈ ਜੇਕਰ ਪੰਜਾਬ ਦੀ ਆਮ ਜਨਤਾ ਨਸ਼ਾ ਤਸਕਰਾਂ ਖਿਲਾਫ ਇੱਕਜੁੱਟ ਹੋ ਕੇ ਪੁਲਿਸ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਸਹਿਯੋਗ ਕਰੇ ਤਾਂ ਹੀ ਨਸ਼ਾ ਤਸਕਰਾਂ ਖਿਲਾਫ ਇਹ ਚਲਾਈ ਗਈ ਮੁਹਿੰਮ ਨੇਪਰੇ ਚੜ੍ਹ ਸਕੇਗੀ ਅਤੇ ਪੰਜਾਬ ਦੀ ਯੁਵਾ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇਗਾ ਓਹਨਾ ਦੇ ਨਾਲ ਏ. ਐਸ . ਆਈ.ਹਰਮੇਸ਼ ਲਾਲ, ਏ. ਐਸ. ਆਈ. ਕਸ਼ਮੀਰ ਲਾਲ, ਏ. ਐਸ. ਆਈ. ਅਵਤਾਰ ਸਿੰਘ ਹਾਜ਼ਰ ਸਨ । ਇਸ ਮੌਕੇ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਕਲੋਤਰਾ ਲੁਧਿਆਣਾ ਤੋਂ ਉਚੇਚੇ ਤੌਰ ਤੇ ਹਾਜਰ ਹੋਏ ਤਾਂ ਜੋ ਨਸ਼ਿਆਂ ਖਿਲਾਫ ਚਲਾਈ ਗਈ ਇਸ ਮੁਹਿੰਮ ਦੀਆਂ ਗਤਿਵਿਧੀਆਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਇਸ ਅਹਿਮ ਮੀਟਿੰਗ ਵਿੱਚ ਸੀ ਆਈ ਏ ਸਟਾਫ ਦੇ ਕਾਬਿਲ ਅਫਸਰਾਂ ਤੋਂ ਇਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਹੀਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਕਾਹਮਾ, ਜਿਲ੍ਹਾ ਮੀਤ ਪ੍ਰਧਾਨ ਬਲਵੀਰ ਸਿੰਘ ਰਾਏ, ਜਿਲ੍ਹਾ ਸੈਕਟਰੀ ਦੀਪਕ ਰਾਏ, ਜਿਲ੍ਹਾ ਜਨਰਲ ਸੈਕਟਰੀ ਚਰਨਜੀਤ ਭਰੋਮਜ਼ਾਰਾ, ਜਿਲ੍ਹਾ ਸਲਾਹਕਾਰ ਗਗਨਦੀਪ, ਜਿਲ੍ਹਾ ਸੀਨੀਅਰ ਮੇਂਬਰ ਅਰੁਣ ਸ਼ਰਮਾ ਵੀ ਹਾਜ਼ਿਰ ਸਨ।