ਇਟਲੀ ਦੇ ਕੈਲਾਬ੍ਰੀਆ ਤੱਟ ਨੇੜੇ ਇਕ ਕਿਸ਼ਤੀ ਡੁੱਬ ਗਈ। ਇਸ ਘਟਨਾ ਵਿੱਚ ਇੱਕ ਨਵਜੰਮੇ ਬੱਚੇ ਸਮੇਤ 33 ਸ਼ਰਨਾਰਥੀਆਂ ਦੀ ਮੌਤ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਇਹ ਸ਼ਰਨਾਰਥੀ ਪਾਕਿਸਤਾਨ, ਅਫਗਾਨਿਸਤਾਨ ਅਤੇ ਇਰਾਕ ਹਨ। ਸੂਚਨਾ ਮੁਤਾਬਕ ਕਿਸ਼ਤੀ ਵਿੱਚ 100 ਸ਼ਰਨਾਰਥੀ ਮੌਜੂਦ ਸਨ। ਫਿਲਹਾਲ ਸਾਰੀਆਂ ਲਾਸ਼ਾਂ ਨੂੰ ਸਮੁੰਦਰ ਵਿੱਚੋਂ ਕੱਢ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਸਾਰੇ ਸ਼ਰਨਾਰਥੀ ਗੈਰਕਾਨੂੰਨੀ ਤਰੀਕੇ ਨਾਲ ਯੂਰਪ ਜਾ ਰਹੇ ਸਨ। ਇਨ੍ਹਾਂ ਵਿੱਚੋਂ 50 ਨੂੰ ਬਚਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤੁਰਕੀ, ਪਾਕਿਸਤਾਨ, ਅਫਗਾਨਿਸਤਾਨ ਅਤੇ ਇਰਾਕ ਤੋਂ ਸ਼ਰਨਾਰਥੀ ਪਾਣੀ ਰਾਹੀਂ ਇਟਲੀ ਆ ਰਹੇ ਸਨ ਪਰ ਖਰਾਬ ਮੌਸਮ ਕਾਰਨ ਕਿਸ਼ਤੀ ਇਕ ਚੱਟਾਨ ਨਾਲ ਟਕਰਾ ਗਈ ਅਤੇ ਇਸ ਦੇ ਦੋ ਟੁਕੜੇ ਹੋ ਗਏ।
ਦੱਸ ਦੇਈਏ ਸਮੁੰਦਰ ਦੁਆਰਾ ਯੂਰਪ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਇਟਲੀ ਮੁੱਖ ਲੈਂਡਿੰਗ ਪੁਆਇੰਟ ਹੈ। ਇੱਥੋਂ ਹਰ ਸਾਲ 10 ਲੱਖ ਤੋਂ ਵੱਧ ਸ਼ਰਨਾਰਥੀ ਕਿਸ਼ਤੀ ਰਾਹੀਂ ਇਟਲੀ ਪਹੁੰਚਦੇ ਹਨ। ਇਸ ਰਸਤੇ ਨੂੰ ਮੈਡੀਟੇਰੀਅਨ ਰੂਟ ਕਿਹਾ ਜਾਂਦਾ ਹੈ। ਕੁਝ ਨਿਗਰਾਨੀ ਸਮੂਹਾਂ ਦੇ ਅਨੁਸਾਰ, 2014 ਤੋਂ ਹੁਣ ਤੱਕ ਇਸ ਮਾਰਗ ‘ਤੇ 20,000 ਤੋਂ ਵੱਧ ਲੋਕ ਮਾਰੇ ਗਏ ਹਨ ਜਾਂ ਲਾਪਤਾ ਹੋ ਗਏ ਹਨ।