ਇਟਲੀ ’ਚ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਬਣੀ ਮਹਿਲਾ ਪ੍ਰਧਾਨ ਮੰਤਰੀ ਜੌਰਜ਼ੀਆ ਮੇਲੋਨੀ ਬਣੀ ਯੂਰਪ ਵਿੱਚ ਸਭ ਤੋਂ ਵੱਧ ਹਰਮਨ ਪਿਆਰੀ ਨੇਤਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਬਣੀ ਮਹਿਲਾ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਸਰਕਾਰ ਨੇ ਆਪਣੇ ਰਾਜ ਦੇ 100 ਦਿਨ ਪੂਰੇ ਕਰ ਲਏ ਹਨ। ਬੀਤੇ ਸਾਵ 22 ਅਕਤੂਬਰ 2022 ਨੂੰ ਮੈਡਮ ਮੇਲੋਨੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਦਾ ਸਿੰਘਾਸਨ ਸੰਭਾਲਦਿਆਂ ਹੀ ਇਟਲੀ ਦੇ ਲੋਕਾਂ ਵਿੱਚ ਜਿੰਦਗੀ ਨੂੰ ਬਿਹਤਰ ਬਣਾਉਣ ਲਈ ਆਸਵੰਦੀ ਦੀ ਨਵੀਂ ਰੂਹ ਫੂਕ ਦਿੱਤੀ ਜਿਸ ਨੂੰ ਪੂਰਾ ਕਰਦਿਆਂ ਮੇਲੋਨੀ ਸਰਕਾਰ ਨੇ 100 ਦਿਨ ਵਿੱਚ ਸਿਰਫ਼ ਇਟਲੀ ਦੇ ਲੋਕਾਂ ਦਾ ਹੀ ਨਹੀਂ ਸਗੋਂ ਪੂਰੇ ਯੂਰਪ ਦਾ ਦਿਲ ਜਿੱਤ ਦੀਆਂ ਆਪਣੀ ਕਾਬਲੀਅਤ ਦੇ ਝੰਡਾ ਬੁਲੰਦ ਕੀਤਾ ਹੈ। ਜਿਸ ਲਈ ਜੌਰਜੀਆਂ ਮੇਲੋਨੀ ਨੂੰ ਪੂਰੇ ਯੂਰਪ ਵਿਚੋਂ ਸਭ ਤੋਂ ਵੱਧ ਹਰਮਨ ਪਿਆਰਾ ਰਾਜਨੀਨਿਕ ਨੇਤਾ ਹੋਣ ਦਾ ਖਿਤਾਬ ਮਿਲਿਆ ਹੈ ਤੇ ਇਹ ਖਿਤਾਬ ਦਿੱਤਾ ਹੈ ਅਮਰੀਕਾ ਦੀ ਮਸ਼ਹੂਰ ਕੰਪਨੀ ਮੌਰਨਿੰਗ ਕੰਸਲਟ ਨੇ ਜਿਹੜੀ ਕਿ ਇੱਕ ਆਨਲਾਈਨ ਸਰਵੇਖਣ ਖੋਜ ਤਕਨਾਲੋਜੀ ਵਿੱਚ ਵਿਸੇ?ਸ ਮੁਹਾਰਤ ਰੱਖਦੀ ਹੈ। ਇਹ ਕੰਪਨੀ ਵਪਾਰ,ਮਾਰਕੀਟਿੰਗ,ਅਰਥ ਸ਼ਾਸ਼ਤਰ ਅਤੇ ਰਾਜਨੀਤੀ ਵਿੱਚ ਸੰਗਠਨਾਂ ਨੂੰ ਗਲੋਬਲ ਸਰਵੇਖਣ ਦੁਆਰਾ ਭਾਂਪਦੀ ਹੈ। ਇਸ ਅਮਰੀਕੀ ਕੰਪਨੀ ਨੇ ਯੂਰਪ ਦੇ 22 ਦੇਸ਼ਾਂ ਦੀ ਇੱਕ ਵਿਸ਼ੇਸ ਰੈਂਕਿੰਗ ਕੀਤੀ ਜਿਸ ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ 52 ਪ੍ਰਤੀਸ਼ਤ ਨਾਲ ਯੂਰਪ ਦੀ ਸਭ ਤੋਂ ਹਰਮਨ ਪਿਆਰੇ ਨੇਤਾ ਵਜੋਂ ਚੁਣਿਆ ਗਿਆ ਹੈ। ਇਸ ਗੱਲ ਦਾ ਖੁਲਾਸਾ ਇੰਗਲੈਂਡ ਦੀ ਪ੍ਰਸਿੱਧ ਅਖਬਾਰ “ਦ ਟਾਇਮਜ਼” ਨੇ ਮੇਲੋਨੀ ਸਰਕਾਰ ਦੇ ਰਾਜ ਦੇ 100 ਦਿਨ ਪੂਰੇ ਉਪੰਰਤ ਕੀਤਾ। ਅਖਬਾਰ ਨੇ ਕਿਹਾ ਕਿ ਜਦੋਂ ਜੌਰਜੀਆ ਮੇਲੋਨੀ ਇਟਲੀ ਦੀ ਪ੍ਰਧਾਨ ਮੰਤਰੀ ਬਣੀ ਸੀ ਤਾਂ ਉਸ ਦੇ ਵਿਰੋਧੀ ਨੇਤਾਵਾਂ ਨੇ ਮੇਲੋਨੀ ਨੂੰ ਇਟਲੀ ਅਤੇ ਯੂਰਪ ਲਈ ਖਤਰਾ ਦੱਸਿਆ ਸੀ ਇਸ ਦੇ ਬਾਵਜੂਦ 22 ਦੇਸ਼ਾਂ ਦੇ ਸਰਕਾਰਾਂ ਦੇ ਮੁੱਖੀਆਂ ਨੇ ਮੇਲੋਨੀ ਨੂੰ ਸਭ ਦਾ ਮਹਿਬੂਬ ਨੇਤਾ ਐਲਾਨਿਆ ਹੈ। ਯੂਰਪੀਅਨ ਕੌਂਸਲ ਆਨ ਇੰਟਰਨੈਸ਼ਨਲ ਰਿਲੇਸ਼ਨਜ਼ ਦੀ ਪ੍ਰੋਗਰਾਮ ਮੈਨੇਜਰ ਤੇਰੇਸਾ ਕੋਰਾਤੇਲਾ ਅਨੁਸਾਰ ਮੇਲੋਨੀ ਵਿਰੋਧੀ ਨੇਤਾ ਦੇ ਤੌਰ ਤੇ ਇੱਕ ਹਾਜ਼ਰ ਜਵਾਬ ਤੇ ਲੋਕਪਿ੍ਰਯ ਨੇਤਾ ਹੈ ਉਸ ਦੇ ਸਾਊ ਵਿਵਹਾਰ ਦੀ ਚੁਫੇਰੇ ਚਰਚਾ ਹੈ। ਨਿਜੀ ਤੌਰ ਤੇ ਉਹ ਪੂਰੀ ਤਰ੍ਹਾਂ ਪਰਿਵਾਰਕ ਹੈ ਪਰਿਵਾਰ ਨਾਲ ਆਪਣੀਆਂ ਗਤੀਆਂ ਵਿਧੀਆਂ ਨੂੰ ਸੋਸ਼ਲ ਮੀਡੀਏ ਰਾਹੀ ਜਨਤਾ ਨਾਲ ਅਕਸਰ ਸਾਂਝੀਆਂ ਕਰਦੀਆਂ ਕਰਦੀ ਹੈ। ਮੇਲੋਨੀ ਆਪਣੇ ਪ੍ਰਭਾਵਸ਼ਾਲੀ ਵਿਵਹਾਰ ਨਾਲ ਹੀ ਵਿਰੋਧੀਆਂ ਨੂੰ ਚਿਤ ਕਰਦੀ ਹੈ। ਜਿਸ ਦੀ ਪ੍ਰਤੀਭਾ ਪਿਛਲੇ 100 ਦਿਨ ਵਿੱਚ ਪਹਿਲਾਂ ਤੋਂ ਵੀ ਵੱਧ ਨਿਖਰੀ ਹੈ। ਦੱਸਣਯੋਗ ਹੈ ਕਿ ਮੇਲੋਨੀ ਸਰਕਾਰ ਵਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕਈ ਤਰ੍ਹਾਂ ਵਾਅਦੇ ਕੀਤੇ ਗਏ ਸਨ । ਜਿਨ੍ਹਾਂ ਨੂੰ ਉਹ ਪੂਰੇ ਕਰਦੇ ਵੀ ਨਜ਼ਰ ਆ ਰਹੇ ਹਨ। ਜੋ ਲੋਕ ਸਰਕਾਰ ਵਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਦਾ ਗ਼ਲਤ ਫਾਇਦਾ ਉਠਾ ਰਹੇ ਸਨ ਉਨ੍ਹਾਂ ਨੂੰ ਵੀ ਨੱਥ ਪਾਈ ਜਾ ਰਹੀ ਹੈ ਤਾ ਜੋ ਇਨ੍ਹਾਂ ਸਕੀਮਾਂ ਦਾ ਲਾਭ ਸਿਰਫ ਹੀ ਸਿਰਫ਼ ਲੋੜਬੰਦ ਲੋਕ ਹੀ ਲੈ ਸਕਣ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी