ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਸਾਬਕਾ ਪੁਲਿਸ ਅਫਸਰ ਵਿਰੁੱਧ ਲੜਕੀ ਨੂੰ ਅਗਵਾ ਤੇ ਹੱਤਿਆ ਕਰਨ ਦੇ ਦੋਸ਼  ਆਇਦ

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ) – ਜਾਰਜੀਆ ਦੇ ਸਾਬਕਾ ਪੁਲਿਸ ਅਫਸਰ  ਮਾਈਲਜ ਬਰੀਅੰਟ (22) ਜਿਸ ਨੂੰ 16 ਸਾਲਾ ਲੜਕੀ ਦੀ ਮੌਤ ਨੂੰ ਛੁਪਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ, ਵਿਰੁੱਧ ਹੁਣ ਅਗਵਾ ਤੇ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਪ੍ਰਗਟਾਵਾ ਪੁਲਿਸ ਨੇ ਕੀਤਾ ਹੈ। ਸੁਸਾਨਾ ਮੋਰਾਲਸ ਨਾਮੀ ਲੜਕੀ ਜੋ ਪਿਛਲੇ ਸਾਲ ਜੁਲਾਈ ਤੋਂ ਲਾਪਤਾ ਸੀ, ਦੀ ਗਲੀ ਸੜੀ ਲਾਸ਼ ਇਸ ਮਹੀਨੇ ਦੇ ਸ਼ੁਰੂ ਵਿਚ ਬਰਾਮਦ ਕੀਤੀ ਗਈ ਸੀ। ਗਵੀਨੈਟ ਕਾਊਂਟੀ ਪੁਲਿਸ ਮੁਖੀ ਜੇਮਜ ਡੀ ਮੈਕਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜਾਂਚਕਾਰਾਂ ਨੇ ਉਹ ਹਥਿਆਰ ਵੀ ਬਰਾਮਦ ਕਰ ਲਿਆ ਹੈ ਜਿਸ ਹਥਿਆਰ ਬਾਰੇ ਮੋਰਾਲਸ ਨੇ ਚੋਰੀ ਹੋ ਜਾਣ ਦੀ ਗੱਲ ਕਹੀ ਸੀ। ਉਨਾਂ ਕਿਹਾ ਕਿ ਬਰੀਅੰਟ ਨੇ ਪਿਛਲੇ ਸਾਲ ਜੁਲਾਈ ਵਿਚ ਉਸ ਦਿਨ ਹੀ ਗੰਨ ਚੋਰੀ ਹੋਣ ਦੀ ਰਿਪੋਰਟ ਲਿਖਵਾਈ ਸੀ ਜਿਸ ਦਿਨ ਮੋਰਾਲਸ ਗਾਇਬ ਹੋਈ ਸੀ। ਇਹ ਗੰਨ 7 ਫਰਵਰੀ ਨੂੰ ਉਸੇ ਸਥਾਨ ਤੋਂ ਬਰਾਮਦ ਹੋਈ ਜਿਥੋਂ ਮੋਰਾਲਸ ਦੀ ਲਾਸ਼ ਮਿਲੀ ਸੀ। ਲੜਕੀ ਦੇ ਲਾਪਤਾ ਹੋਣ ਸਮੇ ਬਰੀਅੰਟ ਡੇਕਾਲਬ ਕਾਊਂਟੀ ਦੇ ਡੋਰਾਵਿਲੇ ਪੁਲਿਸ ਵਿਭਾਗ ਵਿਚ ਅਫਸਰ ਸੀ। ਉਸ ਵਿਰੁੱਧ ਲੱਗੇ ਦੋਸ਼ਾਂ ਉਪਰੰਤ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।

Loading

Scroll to Top