ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਸਲੂਜਾ ਦੀ ਹੋਈ ਅੰਤਿਮ ਅਰਦਾਸ

ਵੱਖ ਵੱਖ ਰਾਜਨੀਤਿਕ ਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਪੁੱਜਿਆ ਪੱਤਰਕਾਰ ਭਾਈਚਾਰਾ ।
ਲੁਧਿਆਣਾ(ਰਛਪਾਲ ਸਹੋਤਾ) ਬੀਤੀ ਦਿਨੀਂ ਜੱਗ ਬਾਣੀ/ ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਅਤੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਦੁਰਗਾਪੁਰੀ ਦੇ ਪ੍ਰਧਾਨ ਸ੍ਰ ਚਰਨਜੀਤ ਸਿੰਘ ਸਲੂਜਾ ਬੇਵਕਤੇ ਹੀ 55 ਦੀ ਸਾਲ ਉਮਰ ਵਿੱਚ ਹੀ 15 ਫਰਵਰੀ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਬਿਰਾਜੇ ਸਨ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਵਿਖੇ ਕੀਤੀ ਗਈ ਜਿੱਥੇ ਭਾਈ ਵਰਿੰਦਰਵੀਰ ਸਿੰਘ ਦੇ ਕੀਰਤਨੀ ਜੱਥੇ ਨੇ ਕੀਰਤਨ ਕਰਕੇ ਦੁੱਖ ‘ਚ ਜੁੜੀ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ। ਅੰਤਿਮ ਅਰਦਾਸ ਵਿੱਚ ਵੱਖ ਵੱਖ ਰਾਜਨੀਤਿਕ ਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਪੁੱਜੇ ਪੱਤਰਕਾਰ ਭਾਈਚਾਰੇ ਨੇ ਸਵ ਸਲੂਜਾ ਦੀ ਪਤਨੀ ਗੁਰਵਿੰਦਰ ਕੌਰ, ਪੁੱਤਰ ਪ੍ਰਭਜੋਤ ਸਿੰਘ, ਭਰਾ ਮੇਹਰਬਾਨ ਸਿੰਘ ਸਲੂਜਾ ਤੇ ਜਸਵੀਰ ਸਿੰਘ ਸਲੂਜਾ, ਭਤੀਜੇ ਅਰਸ਼ਦੀਪ ਸਿੰਘ ਸਲੂਜਾ ਅਤੇ ਕਨੇਡਾ ਰਹਿੰਦੇ ਪੁੱਤਰ ਗਗਨਦੀਪ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਪ੍ਰਮਾਤਮਾ ਦੇ ਚਰਨਾਂ ਵਿੱਚ ਵਿਛੜੀ ਰੂਹ ਦੀ ਆਤਮਾਂ ਦੀ ਸ਼ਾਂਤੀ ਦੀ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਸਮਾਜਸੇਵੀ ਐਸ ਪੀ ਉਬਰਾਏ ਵੱਲੋਂ ਜਸਵੰਤ ਸਿੰਘ ਛਾਪਾ, ਸਾਬਕਾ ਚੇਅਰਮੈਨ ਕੇਕੇ ਬਾਵਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਅਤੇ ਪ੍ਰੀਤਮ ਸਿੰਘ ਭਰੋਵਾਲ ਨੇ ਦਸਤਾਰ ਭੇਟ ਕੀਤੀ। ਬੁਲਾਰਿਆ ਨੇ ਉਨ੍ਹਾਂ ਦੇ ਪੱਤਰਕਾਰੀ ਜੀਵਨ ‘ਤੇ ਚਾਨਣਾ ਪਾਉਣ ਤੋਂ ਇਲਾਵਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਹੁੰਦਿਆਂ ਉਨ੍ਹਾਂ ਦੁਆਰਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸੋਲਰ ਸਿਸਟਮ ਲਗਾਉਣ, ਸਿਲਾਈ/ ਕਢਾਈ ਤੇ ਕੰਪਿਊਟਰ ਸੈਂਟਰ ਸ਼ੁਰੂ ਕਰਨ ਬਾਰੇ ਦੱਸਿਆ ਗਿਆ। ਸ੍ਰ ਛਾਪਾ ਨੇ ਦੱਸਿਆ ਕਿ ਸਵ ਸਲੂਜਾ ਦੀ ਦਿਲੀ ਇੱਛਾ ਗੁਰਦੁਆਰਾ ਸਾਹਿਬ ਵਿੱਚ ਜਨਤਕ ਲੈਬੋਟਰੀ ਖੋਲਣਾ ਵੀ ਸੀ ਜਿਸ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪੂਰਾ ਕਰੇਗੀ। ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੀਨੀਅਰ ਪੱਤਰਕਾਰ ਪ੍ਰਮੋਦ ਬਾਤਿਸ, ਗੁਰਿੰਦਰ ਸਿੰਘ, ਆਪ ਦਿਹਾਤੀ ਪ੍ਰਧਾਨ ਹਰਭੁਪਿੰਦਰ ਸਿੰਘ ਧਰੋੜ, ਪਰਮੇਸ਼ਵਰ ਸਿੰਘ ਬੇਰਕਲਾਂ, ਬਲਵਿੰਦਰ ਸਿੰਘ ਬੋਪਾਰਾਏ, ਗੁਰਦੁਆਰਾ ਦੁਖਨਿਵਾਰਨ ਸਾਹਿਬ ਕੰਵਲਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਵਿੰਕਲ, ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ, ਸਰਬਜੀਤ ਕੋਛੜ, ਵਰਿੰਦਰ ਸਹਿਗਲ, ਬਲਵੀਰ ਸਿੰਘ ਸਿੱਧੂ, ਸੁਰਜੀਤ ਸਿੰਘ ਤੇ ਗੁਰਦੀਪ ਕੌਰ ਦੰਗਾ ਪੀੜਤ, ਲੁਧਿਆਣਾ ਫੋਟੋ ਜ਼ਰਨਲਿਸਟ ਦੇ ਪ੍ਰਧਾਨ ਗੁਰਮੀਤ ਸਿੰਘ, ਕੁਲਦੀਪ ਸਿੰਘ ਕਾਲਾ, ਨੀਲ ਕਮਲ ਨੀਲੂ, ਮਨੋਜ ਕੁਮਾਰ, ਸੁਰਿੰਦਰ ਸਨੀ, ਜਗਮੀਤ ਭਾਮੀਆਂ, ਪਰਮਿੰਦਰ ਸਿੰਘ ਫੁਲਾਂਵਾਲ, ਬਲਜਿੰਦਰ ਸਿੰਘ ਬੱਲੀ ਬਰਾੜ, ਨਿਰਮਲ ਸਿੰਘ ਬਿੱਲਾ, ਗੁਰਿੰਦਰਪਾਲ ਸਿੰਘ ਪੱਪੂ, ਪੀ ਐਸ ਐਮ ਯੂ ਦੇ ਸੂਬਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਹਵਾਸ, ਹਰਵਿੰਦਰ ਸਿੰਘ ਕਾਲਾ, ਰੇਸ਼ਮ ਸਿੰਘ ਸੱਗੂ, ਹਰਜੀਤ ਸਿੰਘ ਖਾਲਸਾ, ਕੰਵਲਜੀਤ ਸਿੰਘ ਡੰਗ, ਜਸਵਿੰਦਰ ਸਿੰਘ ਚਾਵਲਾ, ਭੁਪਿੰਦਰ ਸਿੰਘ ਬਸਰਾ, ਸੁਸ਼ੀਲ ਗਰੋਵਰ, ਸੰਜੀਵ ਮੋਹਿਣੀ, ਰਾਕੇਸ਼ ਮੋਦਗਿੱਲ, ਬਲਜੀਤ ਸਿੰਘ ਦੁਖੀਆ, ਬਲਜੀਤ ਸਿੰਘ ਢਿੱਲੋਂ, ਸਰਬਜੀਤ ਪਨੇਸਰ, ਸਤੀਸ਼ ਸਚਦੇਵਾ, ਰਘਵੀਰ ਸਿੰਘ ਅਤੇ ਪੱਤਰਕਾਰ ਭਾਈਚਾਰਾ, ਧਾਰਮਿਕ, ਸਮਾਜਿਕ, ਸਿਆਸੀ ਅਤੇ ਮੁਲਾਜਮ ਜਥੇਬੰਦੀਆਂ ਦੇ ਆਗੂ ਹਾਜਰ ਸਨ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र