ਕਿਸਾਨਾਂ ਵੱਲੋਂ ਲੱਗਾ ਹੋਇਆ ਧਰਨਾ   7 ਦਿਨ ਵਿੱਚ ਵੀ ਰਿਹਾ ਜਾਰੀ

ਕਿਸਾਨਾਂ ਨੇ ਕਿਹਾ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਕੀਤਾ ਜਾਵੇਗਾ ਤੇਜ ਕਿਸਾਨਾਂ ਦੇ 3 ਮੈਂਬਰ ਬੈਠੇ ਮਰਨ ਵਰਤ ਤੇ
ਫਿਰੋਜ਼ਪੁਰ (ਹਰਜਿੰਦਰ ਸਿੰਘ) ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲ੍ਹਾ ਫਿਰੋਜ਼ਪੁਰ ਵਲੋਂ ਮਿਤੀ 14 ਫਰਵਰੀ ਤੋਂ ਕਿਸਾਨੀ ਮੰਗਾਂ ਨੂੰ ਲੈਕੇ ਡੀ.ਸੀ. ਦਫਤਰ ਫਿਰੋਜ਼ਪੁਰ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਹੈ ਜਿਸ ਵਿੱਚ ਲਗਪਗ 70 ਟਰੈਕਟਰ ਟਰਾਲੀਆਂ ਰਹਿਣ ਬਸੇਰਾ ਕਰਕੇ ਵਿਚ ਸ਼ਾਮਲ ਹਨ ਜੋ ਕਿ ਅੱਜ 7 ਵੇ ਦਿਨ ਵੀ ਜਾਰੀ ਹੈ । ਇਸ ਮੌਕੇ ਗੁਰਸੇਵਕ ਸਿੰਘ ਧਾਲੀਵਾਲ ਬ੍ਲਾਕ ਪ੍ਧਾਨ ਮਮਦੋਟ ਇਕਬਾਲ ਸਿੰਘ ਸੱਪਾਂ ਵਾਲੀ ਗੱਲਬਾਤ ਕਰਦਿਆਂ ਦੱਸਿਆ ਮੋਰਚੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਜਿਸ ਵਿੱਚ ਕਿਸਾਨ ਦਾਰਾ ਸਿੰਘ , ਕਿਸਾਨ ਫੋਜਾਂ ਸਿੰਘ ਕਿਸਾਨ ਬੀਬੀ ਜੀਤੋ ਵੱਲੋਂ ਅੱਜ ਮਰਨ ਵਰਤ 20 ਫ਼ਰਵਰੀ ਦਿਨ 12 ਵਜੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਇਹ ਮਰਨ ਵਰਤ ਉਨੀ ਦੇਰ ਨਹੀਂ ਤੋੜੀਆਂ ਜਾਵੇ ਗਾ ਜਿਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਮੰਨ ਨਹੀ ਲੈਂਦੀ ਸਾਡੇ ਇਹਨਾ ਮਰਨ ਵਰਤ ਵਾਲੇ ਕਿਸਾਨਾਂ ਵੱਲੋਂ ਸਿਰਫ ਪਾਣੀ ਤੋਂ ਇਲਾਵਾ ਕੋਈ ਚੀਜ਼ ਨਹੀਂ ਖਾਂਦੀ ਜਾਵੇ ਗੀ ਚਾਹੇ ਪ੍ਰਸ਼ਾਸਨ ਸੀ ਸੀ ਟੀ ਵੀ ਕੈਮਰਾ ਵੀ ਲਗਵਾ ਸਕਦਾ ਹੈ 1) ਗੇਟ ਨੰ. 195 ਕੰਢਿਆਲੀ ਤਾਰ ਤੋਂਮ ਪਾਰ ਰਕਬਾ ਸੈਂਟਰਲ ਗੌਰਮਿੰਟ ਦੀ ਜਮੀਨ ਤੇ ਜਿਹੜੇ ਅਬਾਦਕਾਰ ਕਿਸਾਨਾਂ ਵਲੋਂ ਕੜੀ ਮਿਹਨਤ ਕਰਕੇ ਪਿਛਲੇ 25-30 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਸਨ, ਉਨ੍ਹਾਂ ਅਬਾਦਕਾਰ ਕਿਸਾਨਾਂ ਦੀ ਫਰੀਦਕੋਟ ਮੋਰਚੇ ਵਿੱਚ ਸਰਕਾਰ ਵਲੋਂ ਮੰਗ ਮੰਨ ਲੈਣ ਕਾਰਨ ਡੀ.ਸੀ. ਫਿਰੋਜ਼ਪੁਰ ਵਲੋਂ ਇਨ੍ਹਾਂ ਅਬਾਦਕਾਰ ਕਿਸਾਨਾਂ ਨੂੰ ਕਣਕ ਦੀ ਫਸਲ ਬੀਜਣ ਨਹੀਂ ਦਿੱਤੀ ਗਈ। ਉਕਤ ਰਕਬੇ ਤੇ ਕਿਸਾਨਾਂ ਵਲੋਂ ਸਾਉਣੀ ਦੀਆਂ ਫਸਲਾਂ ਅਤੇ ਮੋਟਰਾਂ ਅਤੇ ਬੋਰ ਇੰਜਣ ਲੱਗੇ ਹੋਏ ਇਨ੍ਹਾਂ ਅਬਾਦਕਾਰ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵਿੱਚ ਫਸਲਾਂ ਬੀਜਣ ਦੀ ਆਗਿਆ ਦਿੱਤੀ ਜਾਵੇ।2) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਤੇ ਦਰਜ ਕੀਤੇ ਝੂਠੇ ਮੁਕੱਦਮੇ ਖਾਰਜ ਕੀਤੇ ਜਾਣ 3) ਕਿਸਾਨ ਕੁਲਵੰਤ ਸਿੰਘ ਸ੍ਰੀਨਗਰ ਵਾਲੇ ਵਲੋਂ ਭੇਜੇ ਗਏ ਸੇਬਾਂ ਦੇ ਟਰੱਕ ਦੀ ਬਣਦੀ ਪੇਮੈਂਟ ਖਰੀਦਦਾਰ ਅੰਗਰੇਜ ਸਿੰਘ ਮਮਦੋਟ ਪਾਸੋਂ ਦਵਾਈ ਜਾਵੇ ਜਾਂ ਫਿਰ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਿਰੋਜ਼ਪੁਰ ਵਿੱਚ ਮਮਦੋਟ, ਗੁਰੂਹਰਸਹਾਏ, ਜੀਰਾ ਦੀਆਂ ਗਿਰਦਾਵਰੀਆਂ ਅਤੇ ਹੈਡ ਤੋਂ ਪਾਰ ਰਕਬਾ ਪਾਉਂਡ ਏਰੀਆ ਦੀਆਂ ਗਿਰਦਾਵਰੀਆਂ ਬਹਾਲ ਕੀਤੀਆਂ ਜਾਣ ਜਦੋਂ ਕਿ ਪੰਜਾਬ ਦੇ ਬਾਕੀਆਂ ਜਿਲਿਆਂ ਵਿੱਚ ਗਿਰਦਾਵਰੀਆਂ ਬਹਾਲ ਹਨ।5) ਜਿਹੜੇ ਕਿਸਾਨਾਂ ਵਲੋਂ ਬੈਂਕ ਪਾਸੋਂ ਲਿਮਟਾਂ ਸਮੇਂ ਬੈਕ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਇੰਤਕਾਲ/ਰਜਿਸਟਰੀਆਂ ਕਰਵਾ ਲੈਣ ਦੇ ਬਾਵਜੂਦ ਕਿਸਾਨਾਂ ਦੇ ਖਾਲੀ ਚੈਕ ਲਏ ਜਾਂਦੇ ਹਨ ਜਦੋਂ ਕਿਸਾਨ ਡਿਫਾਲਟਰ ਹੋ ਜਾਂਦੇ ਹਨ ਤਾਂ ਦਿੱਤੇ ਹੋਏ ਚੈਕ ਅਦਾਲਤਾਂ ਵਿੱਚ ਲਗਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੁੰਦੇ ਹਨ ਕਿਸਾਨਾਂ ਦੇ ਚੈਕ ਬੈਂਕਾ ਤੋਂ ਵਾਪਸ ਕਰਵਾਏ ਜਾਣ।6) ਕਿਸਾਨ ਹਰਬੰਸ ਸਿੰਘ ਦੀ 13 ਕਨਾਲ ਮਾਲਕੀ ਜਮੀਨ ਜਿਸ ਤੇ ਗੁਰਦੀਪ ਸਿੰਘ ਨਾਮ ਦੇ ਵਿਅਕਤੀ ਨੇ ਸਰਕਾਰ ਦੀ ਮਿਲੀਭੁਗਤ ਨਾਲ ਨਜਾਇਜ਼ ਕਬਜਾ ਕੀਤਾ ਹੋਇਆ ਹੈ, ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। 7 ਫਿਰੋਜ਼ਪੁਰ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ, ਫਿਰੋਜ਼ਪੁਰ ਤੋਂ ਮੱਬੋ ਕੇ, ਫਿਰੋਜ਼ਪੁਰ ਤੋਂ ਬੰਡਾਲਾ ਰੋਡਾਂ ਦੀ ਹਾਲਤ ਬਹੁਤ ਹੀ ਖਸਤਾ ਬਣ ਚੁੱਕੀ ਹੈ ਰੋਡ ਨਵੇਂ ਬਣਾਏ ਜਾਣ।ਜਿਨੀ ਦੇਰ ਤੱਕ ਪ੍ਰਸ਼ਾਸ਼ਨ ਸਰਕਾਰ ਵਲੋਂ ਇਹ ਮੰਗਾਂ ਹੱਲ ਨਹੀਂ ਹੁੰਦੀਆਂ, ਇਹ ਧਰਨਾ ਸਮਾਪਤ ਨਹੀਂ ਕੀਤਾ ਜਾਵੇਗਾ ਆਉਣ ਵਾਲੇ ਦਿਨਾ ਵਿੱਚ ਗੈਰ ਰਾਜਨੀਤਿਕ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਮਿਲ ਕੇ ਵੱਡਾ ਸੰਘਰਸ਼ ਉਲੀਕੇਗੀ। ਜਿਨ੍ਹੀ ਦੇਰ ਤੱਕ ਸਰਕਾਰ ਵਲੋਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹੀ ਦੇਰ ਤੱਕ ਧਰਨਾ ਜਾਰੀ ਰਹੇਗਾ ਇਸ ਸਮੇਂ ਗੁਰਮੀਤ ਸਿੰਘ ਘੋੜਾ ਚੱਕ ਜਿਲਾ ਪ੍ਰਧਾਨ ਪ ਪਰਮਜੀਤ ਸਿੰਘ ਭੁੱਲਰ ਮੀਤ ਪ੍ਰਧਾਨ ਫਿਰੋਜ਼ਪੁਰ,ਪਾਲ ਸਿੰਘ ਬਲਾਕ ਵਰਕਿੰਗ ਕਮੇਟੀ ਮੈਂਬਰ ਮਮਦੋਟ ਨਿਰਮਲ ਸਿੰਘ ਇਕਾਈ ਪ੍ਰਧਾਨ ਫਲਕ ਸਿੰਘ ਇਕਾਈ ਪ੍ਰਧਾਨ ਕਸਮੀਰ ਸਿੰਘ ਝੋਕ ਇਨਚਾਰਜ ਰਣਜੀਤ ਸਿੰਘ , ਬਚਨ ਸਿੰਘ , ਬਲਵਿੰਦਰ ਸਿੱਘ,ਬਗੀਚ ਚੰਦ ਬਲਵੀਰ ਸਿੰਘ ਝੋਕ, ਮਲਕੀਤ ਸਿੰਘ ਫੋਜੀ ਤਜਿੰਦਰ ਸਿੰਘ ਪਿੰਡ ਸ਼ਕੂਰ, ਜ਼ੋਰਾਂ ਸਿੰਘ, ਗੁਰਪ੍ਰੀਤ ਸਿੰਘ ਤੂਬੜਭੰਨ ਸੀਨੀਅਰ ਮੀਤ ਗੁਰਪ੍ਰੀਤ ਸਿੰਘ ਸੋਢੀ ਨਗਰ ਪ੍ਰਧਾਨ ਫਿਰੋਜ਼ਪੁਰ ਜਿਲੇ ਦੇ ਹੋਰ ਵੀ ਕਿਸਾਨ ਆਗੂ ਹਾਜਰ ਸਨ

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र