ਫਿਰੋਜ਼ਪੁਰ ਫਰਵਰੀ (ਹਰਜਿੰਦਰ ਸਿੰਘ) ਅੱਜ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸ਼੍ਰੀ ਵੀਰਇੰਦਰ ਅਗਰਵਾਲ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਇੱਕ ਕੰਪੇਨ ਅੰਧੇਰੋਂ ਸੋ ਉਜਾਲੇ ਕੀ ਓਰ ਕੰਪੇਨ ਦੀ ਸ਼ੁਰੂਆਤ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮਿਸ ਏਕਤਾ ਉੱਪਲ ਸੀ. ਜੇ. ਐੱਮ. ਰਾਹੀਂ ਚਲਾਈ ਗਈ ਸੀ । ਇਸ ਵਿੱਚ ਮਿਸ ਏਕਤਾ ਉੱਪਲ ਜੀ ਨੇ ਫਿਰੋਜ਼ਪੁਰ ਛਾਉਣੀ ਦੇ ਰੇਲਵੇ ਪੁਲ ਦੇ ਨਾਲ ਆਪਣੇ ਦਫ਼ਤਰ ਦੇ ਪੈਨਲ ਐਡਵੋਕੇਟਾਂ ਰਾਹੀਂ ਸਲੱਮ ਏਰੀਏ ਤੇ ਇੱਟਾਂ ਦੇ ਭੱਠਿਆਂ ਤੇ ਕੰਮ ਕਰਦੇ ਬੱਚਿਆਂ ਦੀ ਸੂਚੀ ਤਿਆਰ ਕੀਤੀ ਜਿਹੜੇ ਕਿ ਸਕੂਲ ਨਹੀਂ ਜਾ ਰਹੇ ਸਨ, ਨੂੰ ਸਕੂਲ ਭੇਜਣ ਦਾ ਕੰਮ ਹੱਥ ਵਿੱਚ ਲਿਆ । ਇਸ ਤੋਂ ਬਾਅਦ ਸੀ. ਜੇ. ਐੱਮ ਮੈਡਮ ਏਕਤਾ ਉੱਪਲ ਜੀ ਨੇ ਆਪਣੇ ਨਾਲ ਦਫਤਰ ਦੇ ਪੈਨਲ ਐਡਵੋਕੇਟਾਂ ਨੂੰ ਲੈ ਕੇ ਫਿਰੋਜ਼ਪੁਰ ਦੇ 52 ਦੇ ਸਾਰੇ ਇੱਟਾਂ ਦੇ ਭੱਠਿਆਂ ਤੇ ਆਪ ਜਾ ਕੇ ਉੱਥੇ ਕੰਮ ਕਰਦੇ ਮਜਦੂਰਾਂ ਦੇ ਬੱਚਿਆਂ ਦੀ ਪਹਿਚਾਣ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਮਝਾਇਆ ਕਿ ਸਿੱਖਿਆ ਹਰ ਇੱਕ ਇਨਸਾਨ ਦਾ ਮੁੱਢਲਾ ਅਧਿਕਾਰ ਹੈ ਜੋ ਤੁਹਾਡੇ ਬੱਚਿਆਂ ਦੀ ਸਿੱਖਿਆ ਦੀ ਵੀ ਇਸ ਦੇਸ਼ ਨੂੰ ਬਹੁਤ ਲੋੜ ਹੈ । ਸੋ ਤੁਸੀਂ ਸਾਰੇ ਆਪਣੇ ਬੱਚਿਆਂ ਸਕੂਲ ਜ਼ਰੂਰ ਭੇਜੋ ਤਾਂ ਜੋ ਉਹ ਸਿੱਖਿਆ ਤੋਂ ਵਾਂਝੇ ਨਾ ਰਹਿ ਜਾਣ ਅਤੇ ਉਨ੍ਹਾਂ ਨੂੰ ਬਾਲ ਮਜਦੂਰੀ ਦੇ ਖਿਲਾਫ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਵੀ ਬਚਣ ਲਈ ਪ੍ਰੇਰਿਤ ਕੀਤਾ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਉਨ੍ਹਾਂ ਲਗਭਗ1000 ਬੱਚਿਆਂ ਦੀ ਸੂਚੀ ਤਿਆਰ ਕਰਕੇ ਸਿੱਖਿਆ ਵਿਭਾਗ ਪ੍ਰਾਇਮਰੀ ਸ਼੍ਰੀ ਰਾਜੀਵ ਕੁਮਾਰ ਜੀਆਂ ਨਾਲ ਮੀਟਿੰਗ ਕਰਕੇ ਇਨ੍ਹਾਂ ਸਬੰਧਤ ਬੱਚਿਆਂ ਦੇ ਦਾਖਲੇ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਇਸ ਕੰਪੇਨ ਦੇ ਰਾਹੀਂ ਉਪਰੋਕਤ ਬੱਚਿਆਂ ਦੀ ਪਛਾਣ ਕਰਕੇ ਇਨ੍ਹਾਂ ਬੱਚਿਆਂ ਦੀ ਲਿਸਟ ਜਿਲ੍ਹਾ ਸਿੱਖਿਆ ਵਿਭਾਗ ਪ੍ਰਾਇਮਰੀ ਨੂੰ ਭੇਜ ਕੇ 30 ਬੱਚਿਆਂ ਨੂੰ ਪਹਿਲਾਂ ਅਤੇ ਹੁਣ ਫਰਵਰੀ ਮਹੀਨੇ ਵਿੱਚ 116 ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦੀ ਪੜ੍ਹਾਈ ਦਾ ਕਾਰਜ ਸ਼ੁਰੂ ਕਰਵਾ ਦਿੱਤਾ ਹੈ ।