ਜਲੰਧਰ (ਸੁਰਿੰਦਰ ਸਿੰਘ )- ਜਲੰਧਰ ਦੇ ਪੀ.ਏ.ਪੀ. ਚੌਕੀ ‘ਤੇ ਪੰਜਾਬ ਸਫ਼ਾਈ ਮਜਦੂਰ ਫੈੱਡਰੇਸ਼ਨ ਅਤੇ ਫਾਇਰ ਬ੍ਰਿਗੇਡ ਯੂਨੀਅਨ ਦੇ ਮੈਂਬਰ ਧਰਨੇ ‘ਤੇ ਬੈਠੇ ਹਨ। ਜਿਸ ਕਾਰਨ ਜਲੰਧਰ-ਲੁਧਿਆਣਾ ਹਾਈਵੇ ਅਤੇ ਜਲੰਧਰ-ਅਮ੍ਰਿਤਸਰ ਹਾਈਵੇ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ । ਹਾਈਵੇ ‘ਤੇ ਲੰਬਾ ਜਾਮ ਲੱਗਾ ਹੈ। ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਈਵੇ ਜਾਮ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਅਧਿਕਾਰੀ ਮੌਕੇ ਤੱਕ ਪਹੁੰਚ ਗਏ ਹਨ। ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਜਾ ਰਿਹਾ ਹੈ, ਪਰ ਉਹ ਆਪਣੀ ਮੰਗਾਂ ‘ਤੇ ਅੜੇ ਹੋਏ ਹਨ। ਫਿਲਹਾਲ ਹਾਈਵੇ ‘ਤੇ ਲੰਬੇ ਜਮ ਦੀ ਸਥਿਤੀ ਬਣੀ ਹੋਈ ਹੈ।
ਇਹ ਧਰਨਾ ਚੰਦਨ ਗ੍ਰੇਵਾਲ ਦੀ ਅਗੁਵਾਈ ਵਿੱਚ ਚੱਲ ਰਿਹਾ ਹੈ। ਸੜਕ ‘ਤੇ ਬੈਠੇ ਪ੍ਰਦਰਸ਼ਨਕਾਰੀ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਪੱਕਾ ਨਹੀਂ ਕਰ ਰਹੀ ਹੈ। ਉਨ੍ਹਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਪੈਂਡਿੰਗ ਹਨ। ਹਰ ਵਾਰ ਮੀਟਿੰਗ ਦੇ ਬਾਅਦ ਉਹਨਾਂ ਨੂੰ ਕੋਈ ਵੀ ਤੱਸਲੀਬਖਸ਼ ਜਵਾਬ ਨਹੀਂ ਮਿਲਦਾ ਹੈ।