ਲੁਧਿਆਣਾ ( ਰਛਪਾਲ ਸਹੋਤਾ)- ਅੱਜ ਮਿੰਨੀ ਰੋਜ਼ ਗਾਰਡਨ ਵਿੱਖੇ ਸਮੂਹ ਭਾਈਚਾਰੇ ਵੱਲੋਂ ਸਮਾਜਿਕ ਨਿਆਂ ਦਾ ਵਿਸ਼ਵ ਦਿੱਵਸ ਅਤੇ ਮੱਸਿਆ ਦਾ ਦਿਹਾੜਾ ਮਨਾਇਆ ਗਿਆ |
ਸੇਵਾ ਰਾਮ ਨੇ ਦੱਸਿਆ ਕਿ ਸਮਾਜਿਕ ਨਿਆਂ ਦਾ ਵਿਸ਼ਵ ਦਿਹਾੜਾ ਕੌਮਾਂਤਰੀ ਦਿਨ ਹੈ ਜੋ ਕਿ ਸਮਾਜਿਕ ਨਿਆਂ ਨੂੰ ਵਧਾਵਾ ਦੇਣ ਦੀ ਲੋੜ ਨੂੰ ਮਾਨਤਾ ਦਿੰਦਾ ਹੈ , ਜਿਸ ਵਿੱਚ ਅਜਿਹੇ ਮਸਲਿਆਂ ਜਿਵੇਂ ਗ਼ਰੀਬੀ, ਲਿੰਗੀ ਭੇਦ-ਭਾਵ, ਮਨੁੱਖੀ ਅਧਿਕਾਰ ਅਤੇ ਸਮਾਜਿਕ ਸੁਰੱਖਿਆਵਾਂ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ | ਹਰਭਜਨ ਸਿੰਘ ਪੰਛੀ ਨੇ ਮਸਿਆ ਦੇ ਮਹੱਤਵ ਬਾਬਤ ਦੱਸਿਆ |
ਇਸ ਵਿੱਚ ਪਰਮਜੀਤ ਸਿੰਘ ਪਮਾ, ਰਾਜੂ ਡੀ ਜੇ ਵਾਲਾ, ਰਿੰਕੂ, ਰਾਜ ਕੁਮਾਰ, ਰਾਜੂ, ਖਾਲਸਾ ਜੀ ,ਪਮਾ ਅਤੇ ਗੁਡ ਫਰੈਂਡਸ ਵਾਕਰਸ ਗਰੁੱਪ ਦੇ ਕਈ ਮੈਂਬਰਾਂ ਨੇ ਸੇਵਾ ਕੀਤੀ |