ਅੰਤਾਕਿਆ: ਇੰਗਲਿਸ਼ ਪ੍ਰੀਮੀਅਰ ਲੀਗ ਕਲੱਬਾਂ ਚੇਲਸੀ ਅਤੇ ਨਿਊਕੈਸਲ ਦੀ ਨੁਮਾਇੰਦਗੀ ਕਰਨ ਵਾਲੇ ਘਾਨਾ ਦੇ ਫੁੱਟਬਾਲਰ ਕ੍ਰਿਸ਼ਚੀਅਨ ਆਤਸੂ ਦੀ ਤੁਰਕੀ ਵਿੱਚ ਆਏ ਭਿਆਨਕ ਭੂਚਾਲ ਵਿੱਚ ਮੌਤ ਹੋ ਗਈ। ਉਹ 31 ਸਾਲ ਦੇ ਸਨ। ਅਤਸੂ ਦੇ ਮੈਨੇਜਰ ਨੇ ਕਿਹਾ ਕਿ ਖੋਜ ਟੀਮਾਂ ਨੇ ਅਤਸੂ ਦੀ ਲਾਸ਼ ਹਤਾਏ ਸੂਬੇ ਦੇ ਅੰਤਾਕਿਆ ਸ਼ਹਿਰ ‘ਚ 12 ਮੰਜ਼ਿਲਾ ਇਮਾਰਤ ਦੇ ਮਲਬੇ ‘ਚੋਂ ਮਿਲੀ। ਮੈਨੇਜਰ ਮੂਰਤ ਉਜ਼ੁਨਮੇਹਮੇਤ ਨੇ ਡੀਐਚਏ ਨੂੰ ਦੱਸਿਆ, ‘ਅਤਸੂ ਦੀ ਲਾਸ਼ ਮਲਬੇ ਹੇਠ ਮਿਲੀ। ਫਿਲਹਾਲ ਉਸ ਨਾਲ ਜੁੜੇ ਸਮਾਨ ਦੀ ਤਲਾਸ਼ ਜਾਰੀ ਹੈ।ਅਤਸੂ ਸਤੰਬਰ ‘ਚ ਤੁਰਕੀ ਦੇ ਕਲੱਬ ਹਾਟੈਸਪੋਰ ‘ਚ ਸ਼ਾਮਲ ਹੋਇਆ ਸੀ।