ਦਮਿਸ਼ਕ : ਇਜ਼ਰਾਈਲ ਨੇ ਬੀਤੀ ਰਾਤ ਮੱਧ ਦਮਿਸ਼ਕ ਦੇ ਇਕ ਰਿਹਾਇਸ਼ੀ ਇਲਾਕੇ ‘ਤੇ ਹਵਾਈ ਹਮਲੇ ਕੀਤੇ। ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ‘ਸਾਨਾ’ ਨੇ ਇਹ ਜਾਣਕਾਰੀ ਦਿੱਤੀ ਹੈ।ਦਮਿਸ਼ਕ ਪੁਲਿਸ ਕਮਾਨ ਦੇ ਇਕ ਸੂਤਰ ਦਾ ਹਵਾਲਾ ਦਿੰਦੇ ਹੋਏ ਏਜੰਸੀ ਨੇ ਕਿਹਾ ਕਿ ਹਮਲਿਆਂ ‘ਚ ਕਈ ਜਾਨੀ ਨੁਕਸਾਨ ਹੋਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 12:30 ਵਜੇ ਰਾਜਧਾਨੀ ਵਿਚ ਜ਼ੋਰਦਾਰ ਧਮਾਕੇ ਸੁਣੇ ਗਏ ਅਤੇ ਸੀਰੀਆ ਦੀ ਹਵਾਈ ਰੱਖਿਆ ਪ੍ਰਣਾਲੀ ਦਮਿਸ਼ਕ ਦੇ ਆਸਪਾਸ ਅਸਮਾਨ ਵਿਚ ਦੁਸ਼ਮਣ ਦੇ ਹਮਲਿਆਂ ਦਾ ਜਵਾਬ ਦੇ ਰਹੀ ਸੀ। ਹਮਲੇ ਬਾਰੇ ਇਜ਼ਰਾਈਲ ਵੱਲੋਂ ਤੁਰੰਤ ਕੋਈ ਬਿਆਨ ਨਹੀਂ ਆਇਆ। ਇਜ਼ਰਾਈਲੀ ਹਵਾਈ ਹਮਲੇ ਅਕਸਰ ਦਮਿਸ਼ਕ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਆਏ 7.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਇਹ ਪਹਿਲੇ ਹਮਲੇ ਹਨ।