ਲੰਡਨ: ਉੱਤਰੀ ਲੰਡਨ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੇ ਪਿਤਾ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਡੀਕਨ ਪਾਲ ਸਿੰਘ ਵਿਜ (54) ਨੂੰ ਪਿਛਲੇ ਮਹੀਨੇ ਓਲਡ ਬੇਲੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਪਾਇਆ ਗਿਆ ਸੀ ਅਤੇ ਉਸੇ ਅਦਾਲਤ ਨੇ ਸ਼ੁੱਕਰਵਾਰ ਨੂੰ 18 ਸਾਲ ਦੀ ਸਜ਼ਾ ਸੁਣਾਈ ਸੀ। ਜਾਂਚ ਵਿੱਚ ਸ਼ਾਮਲ ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਡੇਕਨ ਪਾਲ ਸਿੰਘ ਵਿੱਜ ਦੀ ਇਸ ਹਰਕਤ ਨੇ ਉਸਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੂੰ ਹਮੇਸ਼ਾ ਆਪਣੇ ਚਹੇਤਿਆਂ ਨੂੰ ਗੁਆਉਣ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ ਜਦੋਂਕਿ ਵਿਜ ਨੂੰ ਆਪਣੀ ਸਜ਼ਾ ਜੇਲ੍ਹ ਵਿੱਚ ਭੁਗਤਣੀ ਪਵੇਗੀ।