ਲੁਧਿਆਣਾ ( ਰਛਪਾਲ ਸਹੋਤਾ )- ਪ੍ਰਾਚੀਨ ਸ਼ਿਵ ਮੰਦਰ, ਲੋਕਲ ਅੱਡਾ, ਪੈਟਰੋਲ ਪੰਪ ਦੇ ਨਜ਼ਦੀਕ ਸ਼ਿਵਰਾਤਰੀ ਮਹੋਤਸਵ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ।
ਪ੍ਰਧਾਨ ਗਗਨ ਕੁਮਾਰ ਗਗੀ ਦੀ ਅਗਵਾਈ ਹੇਠ ਮੰਦਰ ਕਮੇਟੀ ਦੇ ਉਪ ਪ੍ਰਧਾਨ ਪਵਨ ਕੁਮਾਰ, ਬਸੰਤ ਕੁਮਾਰ ਭੋਲਾ, ਅਮਿਤ ਅਰੋੜਾ ਅਤੇ ਮੈਂਬਰਾਂ ਤੋਂ ਇਲਾਵਾ ਕਈ ਪਤਵੰਤੇ ਸੱਜਣਾਂ ਨੇ ਭੋਲੇ ਨਾਥ ਦੇ ਭਜਨ ਅਤੇ ਅਤੁੱਟ ਲੰਗਰ ਚਲਾਉਣ ਵਿੱਚ ਸੇਵਾ ਕੀਤੀ ।