ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟਰਜਨ ਵੱਲੋ ਅਸਤੀਫ਼ਾ

ਗਲਾਸਗੋ, (ਹਰਜੀਤ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਸਕਾਟਿਸ਼ ਨੈਸ਼ਨਲ ਪਾਰਟੀ ਦੀ ਪ੍ਰਧਾਨ ਅਤੇ ਸਕਾਟਲੈਂਡ ਦੀ  ਮਨਿਸਟਰ ਨਿਕੋਲਾ ਸਟਰਜਨ ਨੇ ਆਪਣੀ ਰਿਹਾਇਸ਼ ਬੂਟ ਹਾਊਸ ਐਡਨਬਰਾ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਦਿਲ ਤੇ ਦਿਮਾਗ ਦੋਵਾਂ ਦਾ ਕਹਿਣਾ ਹੈ ਕਿ ਹੁਣ ਅਹੁਦਾ ਛੱਡਣ ਦਾ ਸਮਾਂ ਹੈ। 52 ਸਾਲਾ ਨਿਕੋਲਾ ਸਟਰਜਨ 16 ਸਾਲ ਦੀ ਉਮਰ ‘ਚ ਸਕਾਟਿਸ਼ ਨੈਸ਼ਨਲ ਪਾਰਟੀ ‘ਚ ਸ਼ਾਮਿਲ ਹੋਈ ਸੀ।
1999 ਤੋਂ ਸਕਾਟਿਸ਼ ਸੰਸਦ ਦੀ ਸਿਰਜਣਾ ਤੋਂ ਲੈ ਕੇ ਹੁਣ ਤੱਕ ਉਹ ਸੰਸਦ ਮੈਂਬਰ ਰਹੀ ਹੈ। 2007 ਤੋਂ 2014 ਤੱਕ ਉਹ ਸਕਾਟਿਸ਼ ਸਰਕਾਰ ਦੀ ‘ਡਿਪਟੀ ਫ਼ਸਟ ਮਨਿਸਟਰ’ ਰਹੀ। 2014 ‘ਚ ਕਰਵਾਏ ਸਕਾਟਲੈਂਡ ਦੀ ਆਜ਼ਾਦੀ ਦੇ ਜਨਮਤ ਸੰਗ੍ਰਹਿ ਹਾਰ ਜਾਣ ਤੋ ਬਾਅਦ ਅਤੇ ‘ਫ਼ਸਟ ਮਨਿਸਟਰ’ ਐਲਕ ਸਾਲਮੰਡ ਦੇ ਅਸਤੀਫ਼ਾ ਦੇਣ ਤੋ ਬਾਅਦ ਉਹ ‘ਫ਼ਸਟ ਮਨਿਸਟਰ’ ਬਣੀ ਸੀ। 14 ਨਵੰਬਰ, 2014 ਤੋਂ 15 ਫ਼ਰਵਰੀ, 2023 ਤੱਕ ਉਹ ਸਕਾਟਲੈਂਡ ਦੀ ਸਭ ਤੋ ਲੰਬਾ ਸਮਾਂ 8 ਸਾਲ ਤੋ ਵੱਧ ‘ਫ਼ਸਟ ਮਨਿਸਟਰ’ ਰਹੀ। ਨਿਕੋਲਾ ਸਟਰਜਨ ਨੂੰ ਸਕਾਟਲੈਂਡ ਦੀ ਆਜ਼ਾਦੀ ਦੀ ਲੜਾਈ ‘ਚ ਯੋਗਦਾਨ ਅਤੇ ਕੋਵਿਡ-19 ਮਹਾਮਾਰੀ ਨਾਲ ਸੁਚੱਜੇ ਤਰੀਕੇ ਨਾਲ ਨਜਿੱਠਣ ਤੇ ਆਪਣੀ ਗੱਲ ਕਹਿਣ ਵਾਲੀ ਧੜੱਲੇਦਾਰ ਆਗੂ ਵਜੋਂ ਯਾਦ ਕੀਤਾ ਜਾਵੇਗਾ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी