ਲੁਧਿਆਣਾ (ਮੋਨਿਕਾ)ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਗਲੇ ਮਹੀਨੇ ਤੋਂ ਪੰਜਾਬ ਦੇ ਹਰ ਘਰ ਵਿੱਚ ਪਹੁੰਚ ਕਰਨ ਦੇ ਮੱਕਸਦ ਨਾਲ ਹੱਥ ਨਾਲ ਹੱਥ ਜੋੜੋ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਹੱਥ ਨਾਲ ਹੱਥ ਜੋੜੋ ਅਭਿਆਨ ਦੀ ਜਾਣਕਾਰੀ ਦੇਣ ਲਈ ਅੱਜ ਜਿਲ੍ਹਾਂ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ (ਸਾਬਕਾ ਵਿਧਾਇਕ) ਨੇ ਹਲਕਾ ਪੂਰਬੀ ਬਲਾਕ -02 ਦੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਰਹਿਮੀ ਦੇ ਦਫ਼ਤਰ ਵਿਖੇ ਬਲਾਕ-2 ਦੀ ਕਮੇਟੀ ਦੇ ਅਹੁੰਦੇਦਾਰਾ, ਵਾਰਡ ਪ੍ਰਧਾਨਾ, ਕੌਂਸ਼ਲਰਾ ਅਤੇ ਵਾਰਡ ਇੰਚਾਰਜਾ ਨਾਲ ਮੀਟਿੰਗ ਕੀਤੀ।ਇਸ ਮੀਟਿੰਗ ਨੂੰ ਸਬੋਧਨ ਕਰਦੇ ਹੋਏ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਮਿਲੇ ਆਦੇਸ਼ ਤੇ ਅੱਗਲੇ ਮਹੀਨੇ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਪੰਜਾਬ ਵਿੱਚ ਹਰ ਘਰ ਤੱਕ ਪਹੁੰਚ ਕਰਨ ਲਈ ਹੱਥ ਨਾਲ ਹੱਥ ਜੋੜੋ ਅਭਿਆਨ ਸ਼ੁਰੂ ਕਰਨ ਜਾ ਰਹੀ ਹੈ।ਇਸ ਅਭਿਆਨ ਦੇ ਦੌਰਾਨ ਜਿਲਾਂ੍ਹ ਕਾਂਗਰਸ ਕਮੇਟੀ ਸ਼ਹਿਰੀ, ਹਲਕਾ ਇੰਚਾਰਜਾ, ਕੌਂਸਲਰਾ, ਵਾਰਡ ਇੰਚਾਰਜਾ, ਬਲਾਕ ਪ੍ਰਧਾਨਾ, ਵਾਰਡ ਪ੍ਰਧਾਨਾ, ਅਹੁੰਦੇਦਾਰਾ ਅਤੇ ਵਰਕਰਾ ਨਾਲ ਮਿਲਕੇ ਲੁਧਿਆਣਾ ਸ਼ਹਿਰ ਦੇ ਹਰ ਘਰ ਤੱਕ ਪਹੁੰਚ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਧੋਖਿਆ ਨੂੰ ਉਜਾਗਰ ਕਰੇਗੀ।ਪੰਜਾਬ ਦੇ ਹਰ ਘਰ ਵਿੱਚ ਰਾਹੁਲ ਗਾਂਧੀ ਜੀ ਵੱਲੋਂ ਲਿਖੀ ਹੋਈ ਚਿੱਠੀ ਦੀ ਇੱਕ-ਇੱਕ ਕਾਪੀ, ਕਾਂਗਰਸ ਪਾਰਟੀ ਦੇ ਸਟੀਕਰ, ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਧੋਖਿਆ ਦੀ ਚਾਰਜਸੀਟ ਅਤੇ ਪੰਜਾਬ ਸਰਕਾਰ ਦੀਆ ਇੱਕ ਸਾਲ ਦੀਆ ਨਕਾਮੀਆ ਦਾ ਚਿੱਠਾ ਲੋਕਾਂ ਤੱਕ ਪਹੁੰਚਾਇਆ ਜਾਵੇਗਾ।ਪੰਜਾਬ ਦੇ ਲੋਕ ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਅਤੇ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਵਿਗੜ ਰਹੀ ਲਾਅ ਐਂਡ ਆਡਰ ਦੀ ਸਥਿਤੀ ਦੇ ਕਾਰਣ ਪਰੇਸ਼ਾਨ ਹੋ ਰਹੇ ਹਨ।ਲੋਕਾਂ ਵਿੱਚ ਡਰ ਦਾ ਮਹੋਲ ਬਣਿਆ ਹੋਇਆ ਹੈ।ਲੋਕ ਪੰਜਾਬ ਸਰਕਾਰ ਦੀਆ ਨੀਤੀਆ ਤੋਂ ਪਰੇਸ਼ਾਨ ਹੋ ਚੁੱਕੇ ਹਨ।ਪੰਜਾਬ ਵਿੱਚ ਅੱਜ ਮਾਹੋਲ ਇਹ ਹੈ ਕਿ ਲੋਕ ਆਪਣੇ ਆਪ ਨੂੰ ਕੋਸ ਰਹੇ ਹਨ ਕਿ ਉਨਾਂ੍ਹ ਨੇ ਬਹੁਤ ਵੱਡੀ ਗਲਤੀ ਕਰਕੇ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਲਿਆਉਂਦੀ ਹੈ।ਪੰਜਾਬ ਦੇ ਲੋਕ ਕਾਂਗਰਸ ਪਾਰਟੀ ਵੱਲ ਵਾਪਸੀ ਕਰ ਰਹੇ ਹਨ।ਲੋਕਾਂ ਵੱਲੋਂ ਕੀਤੀ ਜਾ ਰਹੀ ਕਾਂਗਰਸ ਪਾਰਟੀ ਵੱਲ ਵਾਪਸੀ ਦਾ ਅਸਰ ਆਉਂਦੀਆ ਨਗਰ ਨਿਗਮ ਚੌਣਾ ਵਿੱਚ ਨਜ਼ਰ ਆਏਗਾ।ਜਿਸ ਦਾ ਫਾਇਦਾ ਕਾਂਗਰਸ ਪਾਰਟੀ ਦੇ ਨਗਰ ਨਿਗਮ ਚੌਣਾ ਵਿੱਚ ਚੌਣ ਲੜ ਰਹੇ ਉਮੀਦਵਾਰਾ ਨੂੰ ਹੋਵੇਗਾ।ਇਸ ਮੀਟਿੰਗ ਵਿੱਚ ਸਤੀਸ਼ ਮਲਹੋਤਰਾਂ ਕੌਂਸਲਰ, ਗੋਰਵ ਭੱਟੀ ਕੌਂਸਲਰ, ਸਤਨਾਮ ਸਿੰਘ ਸੱਤਾ ਕੌਂਸਲਰ, ਪ੍ਰਿਸ ਦੁਆਬਾ ਬਲਾਕ ਪ੍ਰਧਾਨ, ਮਨਦੀਪ ਸਿੰਘ ਰਹਿਮੀ, ਸੰਜੇ ਸ਼ਰਮਾ, ਰਵੀ ਭੂਸ਼ਨ, ਬਾਬੂ ਰਾਮ, ਕਮਲ ਬੱਸੀ, ਕਪਿਲ ਕੋਚਰ, ਰਾਜੇਸ਼ ਚੋਪੜਾ, ਗੁਰਚਰਨ ਸਿੰਘ ਸੈਨੀ, ਯੋਗੇਸ਼ ਕੁਮਾਰ ਪਾਠਕ, ਸੋਮਦੱਤ ਵਰਮਾ, ਜਤਿੰਦਰ ਜੋਤੀ, ਰਾਜੇਸ਼ ਕੁਮਾਰ, ਸਤਪਾਲ, ਅਮਰਜੀਤ, ਵਾਸੂਦੇਵ, ਸ਼ਰਨ ਸਿੰਘ, ਪ੍ਰਕਾਸ਼ ਸਿੰਘ, ਰਵਿੰਦਰ ਸਿੰਘ, ਅਰੁਨ ਦਾਸ, ਰਾਜ ਨਰਾਇਣ, ਵਿਜੇ ਠਾਕੁਰ, ਦਿਨੇਸ਼ ਕੁਮਾਰ, ਬਹਾਦੁਰ ਸਿੰਘ, ਸ਼ੁਭਮ ਸੂਦ, ਹਰਸ਼ ਕੁਮਾਰ ਸ਼ੁਕਲਾ, ਵਿਜੇ ਕੁਮਾਰ ਸਿੰਘ ਰਾਠੋਰ, ਲੱਕੀ ਮੱਕੜ, ਯੋਗੇਸ਼ ਕੁਮਾਰ, ਰਾਕੇਸ਼ ਧਿਮਾਨ, ਪੁਰਨ ਸਿੰਘ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ ਅਤੇ ਸਾਗਰ ਉੱਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਅਤੇ ਅਹੁੰਦੇਦਾਰ ਸ਼ਾਮਲ ਸਨ।