ਜਲੰਧਰ (ਸੁਰਿੰਦਰ ਸਿੰਘ)- :ਅੱਜ ਥਾਣਾ ਨੰਬਰ 3 ਦੇ ਐਸਐਚਓ ਅਤੇ ਅੱਡਾ ਟਾਂਡਾ ਚੌਕੀ ਦੇ ਮੁਖੀ ਦੀਪਕ ਜੋਸ਼ੀ ਵਿਚਾਲੇ ਹੋਏ ਝਗੜੇ ਨੂੰ ਲੈ ਕੇ ਦੁਕਾਨਦਾਰਾਂ ਨੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਐਸਐਚਓ ਕਮਲਜੀਤ ਮੁਆਫ਼ੀ ਨਹੀਂ ਮੰਗਦਾ ਉਹ ਧਾਰਨਾ ਖ਼ਤਮ ਨਹੀਂ ਕਰਨਗੇ। ਹਾਲਾਂਕਿ ਇਸ ਦੌਰਾਨ 2 ਏ.ਐਸ.ਆਈ ਵੀ ਧਰਨੇ ਵਾਲੀ ਥਾਂ ‘ਤੇ ਜਾ ਕੇ ਮਾਮਲੇ ਨੂੰ ਸੁਲਝਾਉਣ ਲਈ ਪੁੱਜੇ ਪਰ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਐਸਐਚਓ ਖੁਦ ਮੌਕੇ ‘ਤੇ ਆ ਕੇ ਐਸੋਸੀਏਸ਼ਨ ਦੇ ਪ੍ਰਧਾਨ ਤੋਂ ਮੁਆਫ਼ੀ ਮੰਗਣ।