ਵਿਦੇਸ਼ ਤੋਂ ਆਏ ਪੁੱਤਰ ਪ੍ਰਭਜੋਤ ਸਿੰਘ ਨੇ ਦਿੱਤੀ ਮ੍ਰਿਤਕ ਦੇਹ ਨੂੰ ਅਗਨੀ
ਪਤਨੀ ਗੁਰਵਿੰਦਰ ਕੌਰ ਅਤੇ ਸਲੂਜਾ ਪਰਿਵਾਰ ਨਾਲ ਵੱਡੀ ਗਿਣਤੀ ਵਿੱਚ ਸ਼ਮਸ਼ਾਨ ਘਾਟ ਪੁੱਜੇ ਲੋਕਾਂ ਨੇ ਕੀਤਾ ਦੁੱਖ ਸਾਂਝਾ ।
ਲੁਧਿਆਣਾ (ਰਛਪਾਲ ਸਹੋਤਾ) ਪਿਛਲੇ ਇੱਕ ਮਹੀਨੇ ਤੋਂ ਜੇਰੇ ਇਲਾਜ ਜੱਗ ਬਾਣੀ/ ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਸ੍ਰ ਚਰਨਜੀਤ ਸਿੰਘ ਸਲੂਜਾ, 55 ਦੀ ਸਾਲ ਉਮਰ ਵਿੱਚ ਹੀ 15 ਫਰਵਰੀ ਨੂੰ ਬੇਵਕਤੇ ਹੀ ਪਰਮਾਤਮਾ ਦੇ ਚਰਨਾਂ ਵਿੱਚ ਬਿਰਾਜੇ ਸਨ ਜਿਸ ਕਾਰਨ ਕੇਵਲ ਸਲੂਜਾ ਪਰਿਵਾਰ ਨੂੰ ਹੀ ਨਹੀਂ ਬਲਕਿ ਪੱਤਰਕਾਰ ਭਾਈਚਾਰੇ ਅਤੇ ਉਨ੍ਹਾਂ ਦੇ ਸਕੇ ਸਬੰਧੀਆਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਧੋਬੀਘਾਟ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਨੇਡਾ ਤੋਂ ਆਏ ਉਨ੍ਹਾਂ ਦੇ ਪੁੱਤਰ ਪ੍ਰਭਜੋਤ ਸਿੰਘ ਨੇ ਅਗਨੀ ਦਿੱਤੀ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਨਮਿਤ ਰੱਖੇ ਪਾਠ ਦਾ ਭੋਗ 21 ਫਰਵਰੀ ਦਿਨ ਮੰਗਲਵਾਰ ਸਥਾਨ ਗੁਰਦੁਆਰਾ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਗਲੀ ਨੰਬਰ 10 ਦੁਰਗਾਪੁਰੀ ਹੈਬੋਵਾਲ ਕਲ੍ਹਾ ਲੁਧਿਆਣਾ ਵਿਖੇ 1 ਤੋਂ 2 ਵਜੇ ਪਵੇਗਾ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੀ ਪਤਨੀ ਗੁਰਵਿੰਦਰ ਕੌਰ, ਪੁੱਤਰ ਪ੍ਰਭਜੋਤ ਸਿੰਘ, ਭਰਾ ਮੇਹਰਬਾਨ ਸਿੰਘ ਸਲੂਜਾ ਤੇ ਜਸਵੀਰ ਸਿੰਘ ਸਲੂਜਾ, ਭਤੀਜੇ ਅਰਸ਼ਦੀਪ ਸਿੰਘ ਸਲੂਜਾ ਅਤੇ ਕਨੇਡਾ ਰਹਿੰਦੇ ਪੁੱਤਰ ਗਗਨਦੀਪ ਸਿੰਘ ਨਾਲ ਸਕੇ ਸਬੰਧੀਆਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਪ੍ਰਮੋਦ ਬਾਤਿਸ, ਗੁਰਿੰਦਰ ਸਿੰਘ, ਗੁਰਦੇਵ ਮੁਲਾਂਪੁਰੀ, ਗੁਰਦੁਆਰਾ ਦੁਖਨਿਵਾਰਨ ਸਾਹਿਬ ਕੰਵਲਪ੍ਰੀਤ ਸਿੰਘ, ਪ੍ਰੀਤਮ ਸਿੰਘ ਭਰੋਵਾਲ, ਬੀਜੇਪੀ ਆਗੂ ਅਮਰਜੀਤ ਸਿੰਘ ਟਿੱਕਾ, ਸੁਰਜੀਤ ਸਿੰਘ ਭਗਤ, ਸਾਬਕਾ ਚੇਅਰਮੈਨ ਕੇ ਕੇ ਬਾਵਾ, ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ, ਵਰਿੰਦਰ ਸਹਿਗਲ, ਪਰਮਿੰਦਰ ਸਿੰਘ ਆਹੂਜਾ, ਅਸ਼ੋਕ ਪੁਰੀ, ਹਰਪ੍ਰੀਤ ਸਿੰਘ, ਹਰੀਸ਼ ਸਚਦੇਵਾ, ਸੁਰਜੀਤ ਸਿੰਘ ਦੰਗਾ ਪੀੜਤ, ਲੁਧਿਆਣਾ ਫੋਟੋ ਜ਼ਰਨਲਿਸਟ ਦੇ ਪ੍ਰਧਾਨ ਗੁਰਮੀਤ ਸਿੰਘ, ਕੁਲਦੀਪ ਸਿੰਘ ਕਾਲਾ, ਹਿਮਾਂਸ਼ੂ, ਨੀਲ ਕਮਲ ਨੀਲੂ, ਮਨੋਜ ਕੁਮਾਰ, ਦਵਿੰਦਰ ਖੁਰਾਣਾ, ਸੁਰਿੰਦਰ ਸਨੀ, ਜਗਮੀਤ ਭਾਮੀਆਂ, ਅਸ਼ਵਨੀ ਸ਼ਰਮਾ, ਜੁਗਿੰਦਰ ਸਿੰਘ ਜੰਗੀ, ਹਰਮਿੰਦਰ ਰਾਣਾ, ਰਾਜੇਸ਼ ਕੁਮਾਰ, ਕੰਵਲਜੀਤ ਸਿੰਘ ਸ਼ੰਕਰ, ਬਲਵਿੰਦਰ ਸਿੰਘ ਬੋਪਰਾਏਸਰਬਜੀਤ ਸਿੰਘ ਬੱਬੀ ਪਰਮਿੰਦਰ ਸਿੰਘ ਫੁਲਾਂਵਾਲ, ਨਿਰਮਲ ਸਿੰਘ ਬਿੱਲਾ, ਦਲਜੀਤ ਸਿੰਘ ਬਾਗੀ, ਗੁਰਿੰਦਰਪਾਲ ਸਿੰਘ ਪੱਪੂ, ਪ੍ਰਿਤਪਾਲ ਸਿੰਘ ਪਾਲੀ, ਹਰਮਿੰਦਰ ਸਿੰਘ ਗਿਆਸਪੁਰਾ, ਰਾਜਪਾਲ ਸਿੰਘ, ਰਮੇਸ਼ ਜੋਸ਼ੀ, ਚਰਨਜੀਤ ਸਿੰਘ, ਸੁਖਜਿੰਦਰ ਸਿੰਘ ਸੁੱਖੀ, ਹਰਵਿੰਦਰ ਸਿੰਘ ਕਾਲਾ, ਵਿਜੇ ਚਾਇਲ, ਪੀ ਐਸ ਐਮ ਯੂ ਦੇ ਸੂਬਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਹਵਾਸ, ਕੁਲਵਿੰਦਰ ਸਿੰਘ ਸਲੇਮਟਾਬਰੀ, ਜਸਵੀਰ ਸਿੰਘ, ਦੀਪਕ ਬੇਰੀ, ਹਰਜੀਤ ਸਿੰਘ ਖਾਲਸਾ, ਕੰਵਲਜੀਤ ਸਿੰਘ ਡੰਗ, ਕੰਵਲਜੀਤ ਸਿੰਘ ਪਾਲੀ, ਜਸਵਿੰਦਰ ਸਿੰਘ ਚਾਵਲਾ, ਭੁਪਿੰਦਰ ਸਿੰਘ ਬਸਰਾ, ਸੁਸ਼ੀਲ ਗਰੋਵਰ, ਰਾਜੇਸ਼ ਸ਼ਰਮਾ, ਅਤੇ ਵੱਡੀ ਗਿਣਤੀ ਵਿੱਚ ਪੁੱਜੇ ਹੋਰ ਪੱਤਰਕਾਰ ਭਾਈਚਾਰੇ, ਧਾਰਮਿਕ, ਸਮਾਜਿਕ, ਸਿਆਸੀ ਅਤੇ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ।