ਜਲੰਧਰ (ਸੁਰਿੰਦਰ ਸਿੰਘ)- ਜਲੰਧਰ ਰਾਮਾ ਮੰਡੀ ਥਾਣੇ ਦੇ ਅਧੀਨ ਆਉਂਦੇ ਸੰਤੋਸ਼ੀ ਨਗਰ ਏਰੀਏ ਤੋਂ ਇਕ ਬਹੁਤ ਹੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਬੇਰਹਿਮ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਕੂੜੇ ਵਿਚ ਸੁੱਟ ਦਿੱਤਾ। ਜਦੋਂ ਇਲਾਕੇ ਦੇ ਲੋਕਾਂ ਨੇ ਕੂੜੇ ਦੇ ਢੇਰ ਵਿਚ ਨਵਜੰਮੇ ਬੱਚੇ ਦੀ ਲਾਸ਼ ਦੇਖੀ ਤਾਂ ਇਲਾਕੇ ਵਿਚ ਹੜਕੰਪ ਮਚ ਗਿਆ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਫਿਲਹਾਲ ਬੱਚੇ ਨੂੰ ਸੁੱਟਣ ਵਾਲੇ ਇਨਸਾਨ ਦਾ ਪਤਾ ਨਹੀਂ ਚੱਲ ਪਾਇਆ ਹੈ।