ਯੂਪੀ ਦੇ ਸੁਲਤਾਨਪੁਰ ਜੰਕਸ਼ਨ ਦੇ ਦੱਖਣੀ ਕੈਬਿਨ ਨੇੜੇ ਵੀਰਵਾਰ ਸਵੇਰੇ ਦੋ ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ‘ਚ ਚਾਰ ਲੋਕ ਜ਼ਖਮੀ ਹੋ ਗਏ ਹਨ, ਚਾਰੇ ਡਰਾਈਵਰ ਹਨ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਇਸ ਦੇ ਨਾਲ ਹੀ ਇਕ ਮਾਲ ਗੱਡੀ ਦੇ ਕਰੀਬ 6 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਤੋਂ ਬਾਅਦ ਲਖਨਊ-ਵਾਰਾਣਸੀ ਅਤੇ ਅਯੁੱਧਿਆ-ਪ੍ਰਯਾਗਰਾਜ ਰੇਲਵੇ ਟ੍ਰੈਕ ਪ੍ਰਭਾਵਿਤ ਹੋ ਗਏ ਹਨ।