48 ਵੇਂ ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ ਦਿੜ੍ਹਬਾ ਤੇ ਮੇਜ਼ਬਾਨਾਂ ਦਾ ਕਬਜ਼ਾ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 15 ਫਰਵਰੀ (ਹਰਜਿੰਦਰ ਪਾਲ ਛਾਬੜਾ) – ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪ੍ਰਣਾਏ ਸਵ ਗੁਰਮੇਲ ਸਿੰਘ ਪ੍ਰਧਾਨ ਅੰਤਰ ਰਾਸ਼ਟਰੀ ਕਬੱਡੀ ਕੋਚ ਦੀ ਯਾਦ ਨੂੰ ਸਮਰਪਿਤ 48 ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ ਸਾਨੋ ਸੋਕਤ ਨਾਲ ਸਮਾਪਿਤ ਹੋ ਗਿਆ। ਮਾਲਵੇ ਦੇ ਹਰਮਨ ਪਿਆਰੇ ਖੇਡ ਪ੍ਰਮੋਟਰ ਸ੍ਰ ਕਰਨ ਸਿੰਘ ਘੁਮਾਣ ਦੀ ਅਗਵਾਈ ਵਾਲੇ ਦੋ ਰੋਜ਼ਾ ਅੰਤਰ ਰਾਸ਼ਟਰੀ ਕਬੱਡੀ ਕੱਪ ਦੌਰਾਨ ਪਹਿਲੇ ਦਿਨ ਪੱਲੇਦਾਰਾਂ ਦੇ ਮੁਕਾਬਲੇ ਲੋਡ ਅਨਲੋਡ ਦੇ ਮੈਚ ਹੋਏ ਜਿਸ ਵਿਚ ਸੁਨਾਮ ਜੇਤੂ ਰਿਹਾ। ਪੰਜਾਬ ਹਰਿਆਣਾ ਕਬੱਡੀ ਸੋਅ ਮੈਚ ਵਿਚ ਪੰਜਾਬ ਜੇਤੂ ਰਿਹਾ। ਸ਼ਾਮ ਨੂੰ ਪ੍ਰਸਿੱਧ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ।ਕਬੱਡੀ ਕੱਪ ਦੇ ਫਾਈਨਲ ਦਿਨ ਜਿੱਥੇ ਲੜਕੀਆਂ ਦੇ ਮੁਕਾਬਲੇ ਦੌਰਾਨ ਸਾਂਝ ਅਕੈਡਮੀ ਮੈਲਬੋਰਨ ਆਸਟ੍ਰੇਲੀਆ ਫਾਸਟ ਉਥੇ ਲੈਂਡ ਮਾਰਕ ਕਲੱਬ ਮਹਿਣਾ ਦੂਜੇ ਸਥਾਨ ਤੇ ਰਿਹਾ। ਦੇਸ਼ ਦੀ ਨਾਮਵਰ ਖੇਡ ਸੰਸਥਾਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਸ੍ਰ ਬਲਬੀਰ ਸਿੰਘ ਬਿੱਟੂ ਦੀ ਅਗਵਾਈ ਵਿਚ ਅੱਠ ਟੀਮਾਂ ਨਾਲ ਮੈਦਾਨ ਵਿਚ ਉਤਰੀ ਜਿਸ ਵਿਚ ਮੇਜ਼ਬਾਨ ਦਿੜਬਾ ਫਾਸਟ ਉਥੇ ਮਾਤਾ ਦਲਜੀਤ ਕੌਰ ਮੈਰੀਪੁਰ ਯੂ ਕੇ ਬਾਘਾਪੁਰਾਣਾ ਦੂਜੇ ਸਥਾਨ ਤੇ ਰਹੀ। ਟੂਰਨਾਮੈਂਟ ਦਾ ਬੈਸਟ ਜਾਫੀ ਕੁਲਵਿੰਦਰ ਰੱਤਾ ਥੇਹ, ਬੈਸਟ ਰੇਡਰ ਭੋਲਾ ਧਨੋਰੀ ਦਿੜ੍ਹਬਾ ਰਹੇ। ਜੇਤੂ ਟੀਮ ਨੂੰ ਐਂਡੀ ਗਰੇਵਾਲ, ਉਂਕਾਰ ਟਰਾਂਸਪੋਰਟ ਗੋਪੀ, ਰਾਣਾ ਸਰਪੰਚ ਰੰਗੀਆਂ ਵਲੋਂ ਦੋ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਰੇਡਰ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ।
ਅੰਤਰ ਰਾਸ਼ਟਰੀ ਕਬੱਡੀ ਬੁਲਾਰੇ ਸਤਪਾਲ ਮਾਹੀ ਖਡਿਆਲ ਨੂੰ ਮਨਜਿੰਦਰ ਸਹੋਤਾ ਨਿਊਜ਼ੀਲੈਂਡ, ਸੁੱਖਾ ਨਿੱਝਰ ਕੈਨੇਡਾ, ਲਖਬੀਰ ਸਿੰਘ ਸਹੋਤਾ ਅਮਰੀਕਾ, ਡਾ ਮੱਘਰ ਸਿੰਘ ਸਿਹਾਲ ਵਲੋਂ ਦੋ ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।ਕਬੱਡੀ ਕੱਪ ਦੌਰਾਨ ਭਾਜਪਾ ਪੰਜਾਬ ਦੇ ਵਾਇਸ ਪ੍ਰਧਾਨ ਅਰਵਿੰਦ ਖੰਨਾ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਸਾਬਕਾ ਵਿਧਾਇਕ ਬਲਬੀਰ ਸਿੰਘ ਘੁੰਨਸ, ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੁੰਦਾ, ਹੌਬੀ ਧਾਲੀਵਾਲ, ਤੇਜਿੰਦਰ ਸਿੰਘ ਨਿੱਝਰ ਅਕਾਲੀ ਆਗੂ ਦੁਆਬਾ ਖੇਤਰ, ਬਾਗੀ ਅਟਵਾਲ ਯੂ ਕੇ,ਮਨਜੀਤ ਸਿੰਘ ਬਰਾੜ, ਹਰਪਾਲ ਸਿੰਘ ਖਡਿਆਲ, ਮਹੀਪਾਲ ਭੁੱਲਣ, ਭੁਪਿੰਦਰ ਸਿੰਘ ਮੌੜ, ਕੁਲਦੀਪ ਸਿੰਘ ਕੈਨੇਡਾ ਉਚੇਚੇ ਤੌਰ ਤੇ ਪੁੱਜੇ।ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਪੈਰਗਨ ਦਿੜ੍ਹਬਾ, ਸਕਾਈ ਬਰਿਡ ਇਮੀਗ੍ਰੇਸ਼ਨ ਦਿੜ੍ਹਬਾ, ਇੰਟਰਨੈਸ਼ਨਲ ਕਲੱਬ ਟੋਰਾਂਟੋ, ਐਬਟਫੋਰਡ ਕਲੱਬ ਕੈਨੇਡਾ, ਇੰਦਰਜੀਤ ਸਿੰਘ ਧੁੱਗਾ ਭਰਾਵਾਂ, ਹਰਵਿੰਦਰ ਸਿੰਘ ਬਾਸੀ,ਸੁੱਖਾ ਬਾਸੀ, ਸੁੱਖਾ ਢੇਸੀ, ਰੇਸ਼ਮ ਰਾਜਸਥਾਨੀ, ਬੱਬਲ ਸੰਗਰੂਰ, ਬਲਰਾਜ ਸੰਘਾ,ਸੱਤਾ ਮੁਠੱਡਾ,ਪਾਲਾ ਸਹੋਤਾ, ਗੁਰਜੀਤ ਮਾਂਗਟ, ਹਰਦਿਆਲ ਭੁੱਲਰ, ਧੀਰਾ ਸੰਧੂ, ਜਸ ਸੋਹਲ, ਸ਼ਿੰਦਾ ਸੰਧੂ, ਗੁਰਪ੍ਰੀਤ ਸਿੰਘ ਯੂ ਕੇ, ਲਵਪ੍ਰੀਤ ਸਿੰਘ ਯੂ ਕੇ, ਕੁਲਬੀਰ ਸਿੰਘ ਯੂ ਕੇ ਆਦਿ ਦਾ ਭਰਪੂਰ ਸਹਿਯੋਗ ਰਿਹਾ ਹੈ।ਸ਼ਹੀਦ ਬਚਨ ਸਿੰਘ ਦੀ ਧਰਮਤਨੀ ਮਾਤਾ ਅਮਰਜੀਤ ਕੌਰ ਤੇ ਕੋਚ ਗੁਰਮੇਲ ਸਿੰਘ ਦੀ ਧਰਮਤਨੀ ਪਰਮਜੀਤ ਕੌਰ, ਬਲਬੀਰ ਸਿੰਘ ਬਿੱਟੂ, ਅੰਤਰ ਰਾਸ਼ਟਰੀ ਕਬੱਡੀ ਖ਼ਿਡਾਰੀ ਲੱਖਾ ਦੁਗਾਲ ਨੂੰ ਧੀਰਾ ਸੰਧੂ, ਜਸ ਸੋਹਲ, ਸ਼ਿੰਦਾ ਸੰਧੂ, ਹਰਦਿਆਲ ਭੁੱਲਰ, ਕਰਨ ਘੁਮਾਣ ਕੈਨੇਡਾ ਵਲੋਂ ਪੰਜਾਹ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ, ਬਲਕਾਰ ਸਿੰਘ ਘੁਮਾਣ, ਚਮਕੌਰ ਸਿੰਘ ਘੁਮਾਣ ਯੂ ਕੇ ਵਲੋਂ ਲੋੜਵੰਦ ਨੌਜਵਾਨ ਖ਼ਿਡਾਰੀ ਕੁਲਵਿੰਦਰ ਸਿੰਘ ਘੁੱਲਾ ਦਿੜ੍ਹਬਾ ਨੂੰ ਮੋਟਰਸਾਈਕਲ ਨਾਲ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।ਕਬੱਡੀ ਕੱਪ ਦੀ ਕਮੈਟਰੀ ਪ੍ਰਸਿੱਧ ਬੁਲਾਰੇ ਸਤਪਾਲ ਮਾਹੀ ਖਡਿਆਲ, ਪ੍ਰੋ ਸੇਵਕ ਸ਼ੇਰਗੜ੍ਹ, ਬਿੱਲਾ ਲਲਤੋਂ, ਧਰਮਾ ਹਰਿਆਊ, ਜਸ਼ਨ ਮਹਿਲਾਂ, ਜਗਦੀਸ ਘਰਾਟ, ਗੁਰਤੇਜ ਕੋਟੜਾ ਨੇ ਕੀਤੀ। ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਦਰਸ਼ਕਾਂ ਦਾ ਦੇਰ ਰਾਤ ਤੱਕ ਮਨੋਰੰਜਨ ਕੀਤਾ।ਇਸ ਮੌਕੇ ਪ੍ਰਧਾਨ ਸ੍ਰ ਕਰਨ ਸਿੰਘ ਘੁਮਾਣ ਕੈਨੇਡਾ, ਚੇਅਰਮੈਨ ਸ੍ਰ ਚਮਕੌਰ ਸਿੰਘ ਘੁਮਾਣ ਯੂ ਕੇ, ਖਜਾਨਚੀ ਗੁਰਬਚਨ ਲਾਲ, ਜਸਪਾਲ ਸਿੰਘ ਪਾਲਾ, ਕਸ਼ਮੀਰ ਸਿੰਘ ਰੋੜੇਵਾਲ, ਸ੍ਰ ਗੁਰਦੇਵ ਸਿੰਘ ਮੌੜ,ਬਲਕਾਰ ਸਿੰਘ ਘੁਮਾਣ, ਰਾਮ ਸਿੰਘ ਜਨਾਲ, ਪੱਪੂ ਚੌਧਰੀ, ਭੁਪਿੰਦਰ ਸਿੰਘ ਨਿੱਕਾ ਘੁਮਾਣ, ਫ਼ਤਹਿ ਸਿੰਘ ਘੁਮਾਣ ਕੈਨੇਡਾ,ਤਾਰੀ ਮਾਨ ਸਰਪੰਚ, ਝੰਡਾ ਸਿੰਘ ਖੇਤਲਾ, ਹਰਦੇਵ ਸਿੰਘ ਗੁੱਜਰਾਂ,ਮਨਜੀਤ ਸਟੂਡੀਓ, ਅਵਤਾਰ ਸਿੰਘ ਤਾਰੀ ਪੰਜਾਬ ਪੁਲਿਸ, ਜੱਗਾ ਸਿੰਘ ਪੰਜਾਬ ਪੁਲਿਸ, ਰਿੰਕਾ ਢੰਡੋਲੀ, ਗੋਰਾ ਕੌਹਰੀਆਂ, ਸੁੱਖਵਿੰਦਰ ਸਿੰਘ ਭਿੰਦਾ, ਰਾਮ ਸਿੰਘ ਮਾਨ, ਰਾਜ ਕੁਮਾਰ ਰਾਮਾ, ਜਗਪਾਲ ਸਿੰਘ ਚੱਠਾ, ਰਾਣਾ ਸ਼ੇਰਗਿੱਲ, ਰਾਮ ਸਿੰਘ ਢੰਡੋਲੀ ਖੁਰਦ, ਮਤਵਾਲ ਸਿੰਘ ਗੁੱਜਰਾਂ, ਪ੍ਰਗਟ ਸਿੰਘ ਨੰਬਰਦਾਰ ਦਿੜ੍ਹਬਾ, ਹਰਦੀਪ ਸ਼ਰਮਾ ਕਾਲਾ ਪੰਡਤ, ਧੀਰਾ ਦਿੜ੍ਹਬਾ, ਲੀਲਾ ਦਿੜ੍ਹਬਾ, ਅੰਤਰ ਰਾਸ਼ਟਰੀ ਕਬੱਡੀ ਸਟਾਰ ਰਾਜ ਜਖੇਪਲ ਕੈਨੇਡਾ, ਸੇਵਾ ਸਿੰਘ ਚੱਠਾ, ਰਾਜੂ ਸਿਹਾਲ,ਸਤਪਾਲ ਖਡਿਆਲ ਆਦਿ ਹਾਜ਼ਰ ਸਨ।
Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...