ਮਾਰਬਰਗ ਵਾਇਰਸ ਨੇ ਅਫਰੀਕੀ ਦੇਸ਼ ਇਕੂਟੋਰੀਅਲ ਗਿਨੀ ‘ਚ ਤਬਾਹੀ ਮਚਾਈ। ਇਸ ਵਾਇਰਸ ਦੀ ਲਾਗ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ ਲੋਕ ਬਿਮਾਰ ਹਨ। ਦੱਸ ਦੇਈਏ ਕਿ ਮਾਰਬਰਗ ਵਾਇਰਸ ਇਨਫੈਕਸ਼ਨ ਦੇ ਲੱਛਣ ਇਬੋਲਾ ਵਾਇਰਸ ਨਾਲ ਮਿਲਦੇ-ਜੁਲਦੇ ਹਨ। ਜਿਸ ਵਿੱਚ ਮਰੀਜ਼ ਨੂੰ ਬੁਖਾਰ, ਛਾਤੀ ਵਿੱਚ ਦਰਦ ਹੁੰਦਾ ਹੈ। ਜਦੋਂ ਸਥਿਤੀ ਵਿਗੜ ਜਾਂਦੀ ਹੈ, ਤਾਂ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ।
ਇਸ ਸਬੰਧੀ WHO ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇੰਨੇ ਵੱਡੇ ਪੱਧਰ ‘ਤੇ ਮਾਰਬਰਗ ਵਾਇਰਸ ਦਾ ਇਹ ਪਹਿਲਾ ਸੰਕਰਮਣ ਹੈ। ਪ੍ਰਭਾਵਿਤ ਖੇਤਰਾਂ ਵਿਚ ਸਿਹਤ ਸੰਕਟਕਾਲੀਨ ਮਾਹਿਰ, ਲਾਗ ਰੋਕਥਾਮ ਟੀਮਾਂ, ਲੈਬਾਂ ਅਤੇ ਸੰਚਾਰ ਸਹਾਇਤਾ ਪ੍ਰਣਾਲੀਆਂ ਨੂੰ ਤਾਇਨਾਤ ਕੀਤਾ ਹੈ ਤਾਂ ਜੋ ਇਸ ਦੇ ਫੈਲਣ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਟੀਮ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਅਲੱਗ ਕਰ ਰਹੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਕਰ ਰਹੀਆਂ ਹਨ।