ਲੁਧਿਆਣਾ ਵਿਚ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਬਣੇ ATM ਵਿਚ ਇਕ ਮਹਿਲਾ ਫਸ ਗਈ। ਦੱਸਿਆ ਜਾ ਰਿਹਾ ਹੈ ਮਹਿਲਾਂ ਸਫਾਈ ਕਰ ਰਹੀ ਸੀ ‘ਤੇ ਅਚਾਨਕ ਸ਼ਟਰ ਹੇਠਾਂ ਡਿੱਗ ਗਿਆ। ਮਹਿਲਾ ਦੀ ਉਮਰ ਕਰੀਬ 50 ਸਾਲ ਦੱਸੀ ਜਾ ਰਹੀ ਹੈ। ਔਰਤ ਕਰੀਬ 2 ਘੰਟੇ ਤੱਕ ATM ਵਿੱਚ ਫਸੀ ਰਹੀ। ਉਸ ਨੇ ਅੰਦਰੋਂ ਬਹੁਤ ਰੌਲਾ ਪਾਇਆ। ਆਸ-ਪਾਸ ਦੇ ਲੋਕਾਂ ਨੇ ਉਸਦੀ ਆਵਾਜ਼ ਸੁਣੀ। ਜਿਸ ‘ਤੋਂ ਬਾਅਦ ਮਹਿਲਾ ਸਫਾਈ ਕਰਮਚਾਰੀ ਨੂੰ ਸ਼ਟਰ ਤੋੜ ਕੇ ਸੁਰੱਖਿਅਤ ਬਾਹਰ ਕੱਢਿਆ ਗਿਆ।
ਜਾਣਕਾਰੀ ਅਨੁਸਾਰ ਮਹਿਲਾਂ ATM ਵਿਚ ਸਫ਼ਾਈ ਦਾ ਕੰਮ ਕਰਦੀ ਹੈ ਅਤੇ ਰੋਜ਼ ਵਾਂਗ ਉਹ ਅੱਜ ਸਵੇਰੇ ਵੀ ਸਾਫੀ ਕਰਨ ਲਈ ATM ‘ਚ ਗਈ ਸੀ, ਪਰ ਅਚਾਨਕ ਸ਼ਟਰ ਡਿੱਗ ਗਿਆ ਅਤੇ ਮਹਿਲਾ ਅੰਦਰ ਹੀ ਫਸ ਗਈ। ਇਸ ‘ਤੋਂ ਬਾਅਦ ਉਸ ਨੇ ਖੋਲ੍ਹਣ ਲਈ ਸ਼ੋਰ ਮਚਾਇਆ, ਜਿਸ ‘ਤੋਂ ਬਾਅਦ ਰਾਹਗੀਰਾਂ ਨੇ ਉਸ ਦੀ ਆਵਾਜ਼ ਸੁਣੀ ਅਤੇ ATM ਕੋਲ ਗਏ। ਇਸ ਤੋਂ ਬਾਅਦ ਲੋਕਾਂ ਨੇ ਇਸ ਘਟਨਾ ਦੀ ਸੂਚਨਾ SBI ਬੈਂਕ ਅਧਿਕਾਰੀਆਂ ਨੂੰ ਦਿੱਤੀ।