ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਪੰਜਾਬੀਆਂ ਨੂੰ ਲੱਗਣਗੀਆਂ ਮੌਜਾਂ, ਭਗਵੰਤ ਮਾਨ ਨੇ ਤਿੰਨ ਟੋਲ ਪਲਾਜ਼ੇ ਬੰਦ ਕਰਨ ਦਾ ਕੀਤਾ ਫੈਸਲਾ

ਅੱਜ ਰਾਤ 12 ਵਜੇ ਤੋਂ ਸੂਬੇ ਦੇ 3 ਮਸ਼ਹੂਰ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਹਨ। ਇਨ੍ਹਾਂ ਵਿਚ 2 ਟੋਲ ਪਲਾਜ਼ੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਤੇ 1 ਨਵਾਂਸ਼ਹਿਰ ਦਾ ਹੈ। ਪੀ. ਡਬਲਿਊ. ਡੀ ਵਿਭਾਗ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨੇ ਟੋਲ ਪਲਾਜ਼ੇ ਇਕ ਹੀ ਕੰਪਨੀ ਦੇ ਹਨ।

ਸੋਮਵਾਰ ਬਾਅਦ ਦੁਪਹਿਰ ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ। ਨਵਾਂਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਵਿਚ ਪੈਂਦੇ ਤਿੰਨ ਟੋਲ ਦੇ ਤਹਿਤ 105 ਕਿਲੋਮੀਟਰ ਦੇ ਲਗਭਗ ਸੜਕ ਪੈਂਦੀ ਹੈ। ਇਸ ਸੜਕ ’ਤੇ ਹਰ 35 ਕਿੱਲੋਮੀਟਰ ਤੋਂ ਬਾਅਦ ਕੰਪਨੀ ਦਾ ਟੋਲ ਹੈ। ਨਵਾਂਸ਼ਹਿਰ ਤੋਂ ਦਸੂਹਾ, ਪਠਾਨਕੋਟ ਅਤੇ ਅੱਗੇ ਜੰਮੂ-ਕਸ਼ਮੀਰ ਜਾਣ ਵਾਲਿਆਂ ਨੂੰ ਇਨ੍ਹਾਂ ਟੋਲ ’ਤੇ ਫੀਸ ਦਾ ਭੁਗਤਾਨ ਕਰਨਾ ਪੈਂਦਾ ਸੀ।

2007 ਵਿਚ ਸਥਾਪਤ ਕੀਤੇ ਗਏ ਟੋਲ ਦੀ ਮਿਆਦ ਵਧਾਉਣ ਲਈ ਟੋਲ ਕੰਪਨੀ ਨੇ ਸਰਕਾਰ ਤੋਂ ਅਪੀਲ ਕੀਤੀ ਸੀ ਜਿਸ ਨੂੰ ਨਹੀਂ ਮੰਨਿਆ ਗਿਆ ਹੈ। ਇਸ ਤਰ੍ਹਾਂ ਹੁਣ 105 ਕਿੱਲੋਮੀਟਰ ਸੜਕ ਟੋਲ ਮੁਕਤ ਹੋ ਜਾਵੇਗੀ। ਪੀ. ਡਬਲਿਊ. ਡੀ ਵਿਭਾਗ ਦੀ ਮੰਨੀਏ ਤਾਂ 15 ਫਰਵਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਟੋਲ ’ਤੇ ਪਹੁੰਚ ਕੇ ਲੋਕਾਂ ਨੂੰ ਇਨ੍ਹਾਂ ਦੇ ਬੰਦ ਕਰਨ ਦੀ ਜਾਣਕਾਰੀ ਦੇਣਗੇ।

Loading

Scroll to Top