ਰਈਆ (ਕਮਲਜੀਤ ਸੋਨੂੰ)-ਕਸਬਾ ਰਈਆ ਦਾ ਨੋਜਵਾਨ ਵਾਸੀ ਪੰਕਜ ਅਰੌੜਾ ਪੁੱਤਰ ਕਪਿਲ ਅਰੌੜਾ ਜਿਸਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਅਰੌੜਾ ਜੋ ਕਿ ਰਈਆ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ।ਅੱਜ ਸਵੇਰੇ ਆਪਣੀ ਪਤਨੀ ਨੇਹਾ ਅਰੌੜਾ ਤੇ ਲੜਕੇ ਪਰਵ ਅਰੌੜਾ ਉਮਰ ਕਰੀਬ ਛੇ ਸਾਲ ਨਾਲ ਆਪਣੀ ਸਕੂਟਰੀ ਨੰਬਰ ਪੀ.ਬੀ 29-ਏ ਸੀ-2618 ਤੇ ਸਵਾਰ ਹੋ ਕੇ ਕਸਬਾ ਰਈਆ ਤੋਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਅਾਸ ਵਿਖੇ ਸਤਿਸੰਗ ਸੁਣਨ ਜਾ ਰਿਹਾ ਸੀ ਕਿ ਬਾਬਾ ਬਕਾਲਾ ਮੌੜ ਰਈਆ ਵਿਖੇ ਪੁੰਹਚਣ ਤੇ ਪਿਛੋ ਆ ਰਹੀ ਤੇਜ਼ ਰਫ਼ਤਾਰ ਹਿਮਾਚਲ ਡਿਪੂ ਬੱਸ ਜਿਸਦਾ ਨੰਬਰ ਐਚ.ਪੀ-67-3726 ਦੀ ਸਾਈਡ ਵੱਜਣ ਨਾਲ ਬੱਸ ਦਾ ਅਗਲਾ ਡਰਾਇਵਰ ਸਾਈਡ ਵਾਲਾ ਟਾੲਿਰ ਲੜਕੇ ਦੇ ਪੇਟ ਤੇ ਚੜ ਗਿਆ ਜਿਸ ਨਾਲ ਨੋਜਵਾਨ ਲੜਕਾ ਪੰਕਜ ਅਰੌੜਾ ਜਿਸਦੀ ਉਮਰ ਕਰੀਬ 32-33 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ੳਸਦੀ ਪਤਨੀ ਨੇਹਾ ਅਰੌੜਾ ਅਤੇ ਬੱਚਾ ਪਰਵ ਅਰੌੜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿੰਨਾਂ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਇਲਾਜ ਲਈ ਅਮਨਦੀਪ ਹਸਪਤਾਲ ਅ੍ਰੰਮਿਤਸਰ ਵਿਖੇ ਭੇਜ ਦਿੱਤਾ ਗਿਆ ਅਤੇ ਮੌਕੇ ਤੇ ਬਿਆਸ ਪੁਲਿਸ ਵਲੋ ਕਾਰਵਾਈ ਕਰਦੇ ਹੋਇਆ ਹਿਮਾਚਲ ਡੀਪੂ ਦੀ ਬੱਸ ਨੂੰ ਕਬਜ਼ੇ ਵਿਚ ਲੈ ਕੇ ਅਤੇ ਬੱਸ ਦੇ ਡਰਾਈਵਰ ਦੇਸਵੀਰ ਪੁੱਤਰ ਨਿੱਕਾ ਰਾਮ ਵਾਸੀ ਡੁਗਰੀਨ ਥਾਣਾ ਬੁਰਿੰਗ ਜਿਲਾਂ ਹਮੀਰਪੁਰ ਹਿਮਾਚਲ ਪ੍ਰਦੇਸ਼ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮੁੱਕਦਮਾਂ ਦਰਜ ਕਰਕੇ ਕਾਨੂੰਨੀ ਕਾਰਵਾਈ ਅਾਰੰਭ ਦਿੱਤੀ ਹੈ ਅਤੇ ਲਾਸ਼ ਦਾ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪੋਸਟਮਾਟਰਮ ਕਰਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।