ਫਿਰੋਜ਼ਪੁਰ (ਹਰਜਿੰਦਰ ਸਿੰਘ) ਬੱਗਾ ਸਿੰਘ ਦੀ ਪ੍ਰਧਾਨਗੀ ਵਿੱਚ ਡੀ. ਸੀ ਫਿਰੋਜ਼ਪੁਰ ਅਤੇ ਜਿਲ੍ਹਾ ਕੰਟਰੌਲਰ ਖੁਰਾਕ ਸਪਲਾਈ ਵਿਭਾਗ ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਦੇ ਪੀੜਤ ਲੋਕ ਲੋੜਵੰਦ ਜੋ ਕਿ ਕਾਫੀ ਲੰਮੇ ਸਮੇਂ ਤੋਂ ਆਪਣੀਆਂ ਸਮੱਸਿਆ ਲਈ ਦਫਤਰਾਂ ਵਿੱਚ ਗੇੜੇ ਮਾਰ ਰਹੇ ਹਨ ਉਨ੍ਹਾਂ ਦੀਆਂ ਮੰਗਾਂ ਤੇ ਕਾਰਵਾਈ ਨਾ ਹੋਣ ਕਾਰਨ ਜਿਲ੍ਹੇ ਦੇ ਗਰੀਬ ਪਰਿਵਾਰਾਂ ਅਤੇ ਨਰੇਗਾ ਮਜਦੂਰਾਂ ਵਲੋਂ ਸਮੂਹ ਮਜਦੂਰ ਵੈਲਫੇਅਰ ਸਭਾ (ਰਜਿ.) ਦੇ ਜਿਲ੍ਹਾ ਪ੍ਰਧਾਨ ਬੱਗਾ ਸਿੰਘ ਨਾਲ ਮਿਲ ਕੇ ਬਹੁਤ ਮੁਸ਼ਤਕਾਂ ਦੇ ਬਾਅਦ ਹੀ ਖੁਰਾਕ ਸਪਲਾਈ ਦਫਤਰ ਬਾਬਤ ਮੰਗਾਂ ਬਾਰੇ ਮੀਟਿੰਗ ਦੇ ਕੇ ਮਜਦੂਰਾਂ ਦੀਆਂ ਮੰਗਾਂ ਤੇ ਕਾਰਵਾਈ ਕਰਨ ਲਈ ਸਬੰਧਤ ਦਫਤਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਹੇਠਲੇ ਪੱਧਰ ਦੇ ਅਫਸਰਾਂ ਵਲੋਂ ਮੁੱਖ ਦਫਤਰਾਂ ਵਲੋਂ ਕੀਤੀਆਂ ਗਈਆਂ ਹਦਾਇਤਾਂ ਬਾਬਤ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਅਤੇ ਨਾ ਹੀ ਮਜਦੂਰਾਂ ਅਤੇ ਸਭਾ ਦੇ ਮੈਂਬਰਾਂ ਨੂੰ ਕੋਈ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਹੈ।ਜਿਸ ਦੇ ਫਲਸਰੂਪ ਪਿੰਡਾਂ ਅਤੇ ਸ਼ਹਿਰਾਂ ਵਿੱਚ ਡੀਪੂ ਹੋਲਡਰਾਂ ਵਲੋਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਗਰੀਬਾਂ ਨੂੰ ਰਾਸ਼ਨ ਵੰਡ ਵਿੱਚ ਕੁਤਾਹੀ ਕੀਤੀ ਜਾ ਰਹੀ ਹੈ ਅਤੇ ਗਰੀਬ ਪਰਿਵਾਰਾਂ ਨੂੰ ਪੂਰਾ ਰਾਸ਼ਨ ਨਹੀਂ ਮਿਲ ਰਿਹਾ ਹੈ।
वेਦਫਤਰ ਵਿੱਚ ਕਾਫੀ ਲੰਮੇ ਸਮੇਂ ਤੋਂ ਦਰਖਾਸਤਾਂ ਚੱਲ ਰਹੀਆਂ ਹਨ, ਉਨ੍ਹਾਂ ਤੇ ਸੁਣਵਾਈ ਨਹੀਂ ਹੋਈ ਉਨ੍ਹਾਂ ਨੂੰ ਪੁਟਅੱਪ ਕਰਕੇ ਪ੍ਰਾਰਥੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਇੰਨਸਾਫ ਦਵਾਇਆ ਜਾਵੇ ਅਤੇ ਕੁਝ ਸਮੂਹਪਿੰਡਾਂ ਵਿਚੋਂ ਪੀੜ੍ਹਤ ਲੋਕਾਂ ਨੇ ਸਭਾ ਨੂੰ ਦਰਖਾਸਤਾਂਦਿੱਤੀਆਂ ਹੋਈਆਂ ਹਨ ਜੋ ਕਿ ਆਪ ਜੀ ਨੂੰ ਬੇਨਤੀ ਹੈ ਕਿਉਨ੍ਹਾਂ ਨੂੰ ਰਿਕਮੈਂਡ ਕਰਕੇ ਸਮਾਂ ਬੱਧ ਕਰਕੇ ਉਸ ਦੀ ਪੜ੍ਹਤਾਲ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਗਰੀਬ ਪਰਿਵਾਰਾਂ ਨੂੰ ਇੰਨਸਾਫ ਮਿਲ ਸਕੇ। ਸਭਾ ਵਲੋਂ ਬੇਨਤੀ ਕੀਤੀ ਗਈ ਕਿ ਵਿਭਾਗ ਵਲੋਂ ਦਿੱਤੇ ਗਏ ਮੀਟਿੰਗ ਦੇ ਸਮੇਂ ਵਿੱਚ ਗ਼ਰੀਬਪਰਿਵਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਸਬੰਧੀ ਅਫਸਰਾਨਾ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਜੀ।ਨਹੀਂ ਤਾਂ ਮਜਬੂਰਨ ਗਰੀਬ ਤੇ ਮਜਦੂਰਪਰਿਵਾਰਾਂ ਨੂੰ ਆਪਣਾ ਕੰਮ ਛੱਡ ਕੇ ਧਰਨੇ ਪ੍ਰਦਰਸ਼ਨ ਕਰਨੇ ਪੈਣਗੇ।ਇਸ ਮੌਕੇ ਨਰਿੰਦਰ ਕੋਰ ਸੈਕਟਰੀ, ਸੋਨੀਆ ਰਾਣੀ ਨਵਾ ਬਾਰੇ ਕੇ ਜੁਆਇੰਟ ਸੈਕਟਰੀ, ਕੁਲਦੀਪ ਸਿੰਘ ਕੈਸ਼ੀਅਰ, ਬਾਊ ਰਾਮ ਬਲਾਕ ਵਾਈਸ ਪ੍ਰਧਾਨ ਗੁਰੂਹਰਸਹਾਏ, ਅਜੂਨਾ ਮਸੀਹ ਬਲਾਕ ਪ੍ਰਧਾਨ ਜੀਰਾ, ਨਰੇਗਾਪ੍ਰਧਾਨ ਮਨਜੀਤ ਕੋਰ ਕਾਲਾ ਟਿੱਬਾ, ਸਰਕਲ ਪ੍ਰਧਾਨ ਰਾਜ ਕੁਮਾਰੀ, ਸੀਨੀਅਰ ਵਾਈਸ ਪ੍ਰਧਾਨ ਸ. ਬਲਬੀਰਸਿੰਘ, ਜਿਲ੍ਹਾ ਵਾਈਸ ਪ੍ਰਧਾਨ ਬਲਜਿੰਦਰ ਸਿੰਘ, ਤਹਿਸੀਲ ਗੁਰੂਹਰਸਹਾਏ ਤੋਂ ਚਿਮਨ ਲਾਲ ਸੀਨੀਅਰ ਵਾਈਸ ਪ੍ਰਧਾਨ ਸੁਨੀਤਾ ਰਾਣੀ ਬਲਾਕ ਗੁਰੂਹਰਸਹਾਏ ਆਦਿ ਹੋਰ ਵੀ ਹਾਜ਼ਰ ਸਨ।