ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਟੈਕਸਾਸ ਵਿਚ  ਵਾਲਮਾਰਟ ਸਟੋਰ ਵਿੱਚ ਕਤਲੇਆਮ ਦੇ ਦੋਸ਼ੀ ਪੈਟਰਿਕ ਨੇ ਆਪਣਾ ਗੁਨਾਹ ਕਬੂਲਿਆ

* 2019 ਵਿਚ ਹੋਈਆਂ ਸਨ 23 ਹੱਤਿਆਵਾਂ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਐਲ ਪਾਸੋ, ਟੈਕਸਾਸ ਵਿਚ ਇਕ ਵਾਲਮਾਰਟ ਸਟੋਰ ਵਿਚ ਅੰਧਾਧੁੰਦ ਗੋਲੀਆਂ ਚਲਾ ਕੇ 23 ਲੋਕਾਂ ਦੀਆਂ ਹੱਤਿਆਵਾਂ ਕਰਨ ਵਾਲੇ ਸ਼ੱਕੀ ਦੋਸ਼ੀ 24 ਸਾਲਾ ਪੈਟਰਿਕ ਕਰੂਸੀਅਸ ਨੇ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਲਿਆ ਹੈ। ਅਗਸਤ 2019 ਵਿਚ ਹੋਏ ਇਸ ਕਤਲੇਆਮ ਲਈ ਕਰੂਸੀਅਸ ਵਿਰੁੱਧ ਨਸਲੀ ਅਪਰਾਧ ਸਮੇਤ 90 ਦੋਸ਼ ਆਇਦ ਕੀਤੇ ਗਏ ਸਨ।  ਜਦੋਂ ਜੱਜ ਨੇ 90 ਦੋਸ਼ ਪੜੇ ਤਾਂ ਕਰੂਸੀਅਸ ਚੁੱਪਚਾਪ ਸਿਰ ਹੇਠਾਂ ਕਰਕੇ ਖੜਾ ਰਿਹਾ ਤੇ ਆਪਣੇ ਸਾਹਮਣੇ ਪਏ ਮੇਜ਼ ਵੱਲ ਵੇਖਦਾ ਰਿਹਾ। ਇਨਾਂ ਦੋਸ਼ਾਂ ਵਿਚ ਮਾਰੇ ਗਏ ਤੇ ਬਚ ਗਏ ਜ਼ਖਮੀਆਂ ਦੇ ਨਾਂ ਵੀ ਸ਼ਾਮਿਲ ਸਨ। ਆਪਣੇ ਅਟਾਰਨੀ ਦੇ ਨਾਲ ਬੈਠੇ ਕਰੂਸੀਅਸ ਨੂੰ ਖੜੇ ਹੋ ਕੇ ਆਪਣਾ ਗੁਨਾਹ ਕਬੂਲਣ ਲਈ ਕਿਹਾ ਗਿਆ। ਜਿਸ ਉਪਰੰਤ ਉਸ ਨੇ ਅਜਿਹਾ ਹੀ ਕੀਤਾ। ਇਸ ਮਾਮਲੇ ਵਿਚ ਕੋਈ ਗਵਾਹ ਨਹੀਂ ਸੀ। ਪਿਛਲੇ ਮਹੀਨੇ ਸੰਘੀ ਵਕੀਲਾਂ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਵਿਚ ਮੌਤ ਦੀ ਸਜ਼ਾ ਦੀ ਮੰਗ ਨਹੀਂ ਕਰਨਗੇ। ਇਸ ਉਪਰੰਤ ਮਾਮਲੇ ਵਿਚ ਮੋੜ ਆਇਆ।  ਜੱਜ ਨੇ ਕਿਹਾ ਕਿ ਸੰਘੀ ਮੁਕੱਦਮਾ ਜਨਵਰੀ 2024 ਵਿਚ ਸ਼ੁਰੂ ਹੋਣਾ ਸੀ ਪਰੰਤੂ ਹੁਣ ਕਰੂਸੀਅਸ ਨੇ ਆਪਣਾ ਗੁਨਾਹ ਕਬੂਲ ਲਿਆ ਹੈ ਇਸ ਲਈ ਜੂਨ ਵਿਚ ਸਜ਼ਾ ਦੀ ਸੁਣਵਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ।

Loading

Scroll to Top