ਜਲੰਧਰ (Surender Singh)- ਕਮਿਸ਼ਨਰ ਪੁਲਸ ਕੁਲਦੀਪ ਸਿੰਘ ਚਾਹਲ, IPS, ਜਲੰਧਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਸਕਿਰਨਜੀਤ ਸਿੰਘ ਤੇਜਾ, PPS, DCP-Investigation, ਦੀ ਯੋਗ ਅਗਵਾਈ ਅਤੇ ਕੰਵਲਪ੍ਰੀਤ ਸਿੰਘ, PPS, ADCP-Inv., ਨਿਰਮਲ ਸਿੰਘ, PPS, ACP-Central, ਪਰਮਜੀਤ ਸਿੰਘ, PPS ACP- Detective ਦੀ ਨਿਗਰਾਨੀ ਹੇਠ ਥਾਣੇਦਾਰ ਅਸ਼ੋਕ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਵੱਲੋਂ 02 ਨਸ਼ਾ ਤਸਕਰਾਂ ਨੂੰ ਸਵਿਫਟ ਡਿਜ਼ਾਇਰ ਕਾਰ ਸਮੇਤ ਕਾਬੂ ਕਰਕੇ ਇਹਨਾਂ ਪਾਸੋਂ 01 ਕਿੱਲੋ 100 ਗ੍ਰਾਮ ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਜਾਣਕਾਰੀ ਅਨੁਸਾਰ ਥਾਣੇਦਾਰ ਅਸ਼ੋਕ ਕੁਮਾਰ ਸਮੇਤ ਪੁਲਸ ਪਾਰਟੀ ਦੇ ਬਾ-ਸਿਲਸਲਾ ਗਸਤ ਬਾ-ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਲਧੋਵਾਲੀ ਯੂਨੀਵਰਸਿਟੀ ਤੋਂ ਜੰਡੂ ਸਿੰਘਾ ਰੋਡ, ਜਲੰਧਰ ਵਿਖੇ ਮੌਜੂਦ ਸੀ ਤਾਂ ਪੈਟਰੋਲ ਪੰਪ ਰੋਡ ਚੌਂਕ ਤੋਂ ਸੂਚੀ ਪਿੰਡ ਵਲੋਂ ਆ ਰਹੀ ਸਵਿਫਟ ਡਿਜ਼ਾਇਰ ਕਾਰ ਨੰਬਰੀ PB02-BE-9163 ਰੰਗ ਚਿੱਟਾ ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਇਸ ਵਿੱਚ ਸਵਾਰ ਤਰਸੇਮ ਸਿੰਘ ਮੱਲੀ ਉਰਫ ਸੋਮਾ ਪੁੱਤਰ ਸੁਖਰਾਜ ਸਿੰਘ ਵਾਸੀ ਸੁਹਰਾ, ਲੋਪੋਕੇ ਅਮ੍ਰਿਤਸਰ ਅਤੇ ਹਰਪਾਲ ਸਿੰਘ ਉਰਫ ਭਾਲੂ ਪੁੱਤਰ ਕਸ਼ਮੀਰ ਸਿੰਘ ਵਾਸੀ ਮਾਦੋਕੇ, ਲੋਪੋਕੇ ਜਿਲਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਨਿਰਮਲ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ, ਸੈਂਟਰਲ ਜਲੰਧਰ ਦੀ ਹਾਜਰੀ ਵਿੱਚ ਇਹਨਾਂ ਪਾਸੋਂ 01 ਕਿਲੋ 100 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।