ਸਿੱਧੂ ਮੂਸੇਵਾਲਾ ਦੇ ਕਰੀਬੀ ਰਹੇ ਸ਼ਨਗਪ੍ਰੀਤ ਸਿੰਘ ਦੇ ਪਰਿਵਾਰ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਸੁਰੱਖਿਆ ਲਈ ਪਟੀਸ਼ਨ ਦਾਇਰ ਕੀਤੀ ਹੈ। ਸ਼ਗਨਪ੍ਰੀਤ ਦੇ ਪਰਿਵਾਰਕ ਵਕੀਲ ਗੌਰਵ ਦੱਤਾ ਨੇ ਪਟੀਸ਼ਨ ਨੂੰ ਕੋਰਟ ਵਿਚ ਦਾਖਲ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਵਿਚ ਹੋਈ ਧੀ ਨਾਲ ਜੁੜੇ ਰੀਤੀ-ਰਿਵਾਜਾਂ ਨੂੰ ਪੂਰੀਆਂ ਕਰਨ ਲਈ ਸਾਰੇ ਪੰਜਾਬ ਆ ਰਹੇ ਹਨ।
ਮੂਸੇਵਾਲਾ ਦਾ ਕਰੀਬੀ ਰਿਹਾ ਸ਼ਗਨਪ੍ਰੀਤ ਚੰਡੀਗੜ੍ਹ ਵਿਚ ਮਿੱਢੂਖੇੜਾ ਦੇ ਕਤਲ ਦੇ ਬਾਅਦ ਤੋਂ ਹੀ ਆਸਟ੍ਰੇਲੀਆ ਵਿਚ ਰਹਿ ਰਿਹਾ ਹੈ। ਉਸ ਦਾ ਪਰਿਵਾਰ ਪਹਿਲਾਂ ਤੋਂ ਹੀ ਬਾਹਰ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਪਰਿਵਾਰ ਪੰਜਾਬ ਆ ਰਿਹਾ ਹੈ। ਕੋਰਟ ਵਿਚ ਦਿੱਤੇ ਗਏ ਦਸਤਾਵੇਜਾਂ ਮੁਤਾਬਕ ਉਨ੍ਹਾਂ ਨੂੰ ਦੋ ਗੈਂਗਸਟਰਾਂ ਤੋਂ ਖਤਰਾ ਹੈ ਜਿਨ੍ਹਾਂ ਤੋਂ ਉਨ੍ਹਾਂ ਨੂੰ ਪਹਿਲਾਂ ਹੀ ਧਮਕੀਆਂ ਮਿਲਦੀਆਂ ਰਹੀਆਂ ਹਨ। ਹੁਣ ਜਦੋਂ ਪਰਿਵਾਰ ਪੰਜਾਬ ਆ ਰਿਹਾ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਉਪਲਬਧ ਕਰਵਾਈ ਜਾਵੇ।