ਅੰਮ੍ਰਿਤਸਰ . : ਵਾਰਿਸ ਪੰਜਾਬ ਦੇ ਸਰਪ੍ਰਸਤ ਭਾਈ ਅਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ। ਉਨ੍ਹਾਂ ਨੇ ਇੰਗਲੈਂਡ ਦੀ ਰਹਿਣ ਵਾਲੀ ਕਿਰਣਦੀਪ ਕੌਰ ਨਾਲ ਵਿਆਹ ਕਰਵਾਇਆ। ਪਹਿਲਾਂ ਆਨੰਦ ਕਾਰਜ ਜਲੰਧਰ ਦੇ ਫਤਹਿਪੁਰ ਦੋਨਾਂ ਵਿਚ ਹੋਣੇ ਸੀ ਲੇਕਿਨ ਆਖਰੀ ਸਮੇਂ ’ਤੇ ਵਿਆਹ ਦੀ ਲੋਕੇਸ਼ਨ ਬਦਲ ਦਿੱਤੀ ਗਈ। ਇੰਗਲੈਂਡ ਤੋਂ ਆਈ ਕਿਰਣਦੀਪ ਕੌਰ ਅਤੇ ਉਨ੍ਹਾਂ ਦਾ ਪਰਵਾਰ ਪਿੰਡ ਕੁਲਾਰਾਂ ਤੋਂ ਸਵੇਰੇ ਚਾਰ ਵਜੇ ਗੱਡੀਆਂ ਰਾਹੀਂ ਗੁਰੂਘਰ ਫਤਿਹਪੁਰ ਦੋਨਾਂ ਵੱਲ ਨਿਕਲਣ ਦੀ ਬਜਾਾਏ ਬਾਬਾ ਬਕਾਲਾ ਵੱਲ ਨਿਕਲ ਗਿਆ। ਦੋਵਾਂ ਦਾ ਆਨੰਦ ਕਾਰਜ ਬਾਬਾ ਬਕਾਲਾ ਦੇ ਕੋਲ ਪੈਂਦੇ ਪਿੰਡ ਜੱਲੂਪੁਰਖੇੜਾ ਦੇ ਗੁਰੂ ਘਰ ਵਿਚ ਹੋਇਆ।