ਲੁਧਿਆਣਾ (ਰਛਪਾਲ ਸਹੋਤਾ ) ਨਗਰ ਨਿਗਮ ਦੀਆਂ ਚੋਣਾਂ ਜਲਦੀ ਹੀ ਸਿਰ ਉੱਤੇ ਆ ਚੁੱਕੀਆਂ ਹਨ ਇਹ ਪਰਗਟਾਵਾ ਵਿਸ਼ਾਲ ਵੜੈਚ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕੀਤਾ ਸ੍ਰੀ ਵੜੈਚ ਨੇ ਕਿਹਾ ਕਿ ਵਾਰਡ ਨੰਬਰ 84 ਛਾਉਣੀ ਮੁਹੱਲਾ ਦੇ ਰਹਿਣ ਵਾਲੇ ਸ੍ਰੀ ਅਜੈ ਕੁਮਾਰ ਸਿੱਧੂ ਆਪ ਨੇਤਾ ਲਗਭਗ 35 ਸਾਲਾਂ ਤੋਂ ਵਾਰਡ ਦੀ ਸੇਵਾ ਕਰਦੇ ਆ ਰਹੇ ਹਨ ਇਹਨਾਂ ਦੀਆਂ ਮੁੱਖ ਸੇਵਾਵਾਂ ਨੂੰ ਦੇਖਦੇ ਹੋਏ ਇਹਨਾਂ ਨੂੰ (ਐ ਸੀ) ਵਾਰਡ ਦੀ ਟਿਕਟ ਦਿੱਤੀ ਜਾਵੇ ਸ੍ਰੀ ਸਿੱਧੂ ਬੇਦਾਗ ਇਮਾਨਦਾਰ ਤੇ ਜੁਝਾਰੂ ਨੇਤਾ ਹਨ ਤੇ ਵਾਰਡ ਦੀ ਸੇਵਾ ਕਰਨ ਲਈ ਹਰ ਪਲ ਤਿਆਰ ਹੀ ਰਹਿੰਦੇ ਹਨ ਅਗਰ ਪਾਰਟੀ ਹਾਈਕਮਾਨ ਇਨ੍ਹਾਂ ਨੂੰ ਟਿਕਟ ਦੇਵੇ ਤਾਂ ਇਸ ਵਾਰ ਦੀ ਜਿੱਤ ਯਕੀਨੀ ਹੋਵੇਗੀ ਸ੍ਰੀ ਸਿੱਧੂ ਨੂੰ ਵੱਡਿਆਂ ਦਾ ਆਸ਼ੀਰਵਾਦ ਤੇ ਛੋਟਿਆਂ ਦਾ ਪਿਆਰ ਉਨ੍ਹਾਂ ਦੇ ਨਾਲ ਹੈ ਤੇ ਅਸੀਂ ਸਾਰੇ ਇਲਾਕਾ ਨਿਵਾਸੀ ਚੌਧਰੀ ਮਦਨ ਲਾਲ ਬੱਗਾ ਵਿਧਾਇਕ ਉੱਤਰੀ ਹਲਕਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਅਜੈ ਸਿੱਧੂ ਨੂੰ ਟਿਕਟ ਦਿੱਤੀ ਜਾਵੇ।