ਅੰਮ੍ਰਿਤਸਰ (ਸੋਨੂੰ ਮਿਗਲਾਨੀ)- ਦਸਵੀਂ ਇੰਟਰਡਿਸਟ੍ਰਿਕ ਹੁਲਾ ਹੂਪ ਸਪੋਰਟਸ ਚੈਂਪੀਅਨਸ਼ਿਪ 2023, ਜਿਹੜੀ ਅੰਮ੍ਰਿਤਸਰ ਦੇ ਇਨੋਵੇਸ਼ਨ ਸ਼ੈਂਟਰ ਰਣਜੀਤ ਐਵਿਨਿਊ ਵਿੱਚ ਕਰਵਾਈ ਗਈ , ਜਿਸ ਵਿੱਤ ਅੰਮ੍ਰਿਤਸਰ ਦੇ ਬਹੁਤ ਸਾਰੇ ਸਕੂਲਾਂ ਨੇ ਭਾਗ ਲਿਆ । ਇਸ ਚੈਂਪੀਅਨਸ਼ਿਪ ਵਿੱਚ ਸੇਂਟ ਸੋਲਜ਼ਰ ਸਕੂਲ, ਜੰਡਿਆਲਾ ਗੁਰੂ ਦੇ ਬੱਚਿਆਂ ਨੇ ਵੱਖ – ਵੱਖ ਈਵੈਂਟਸ ਵਿੱਚ ਆਪਣਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ । ਕੁਲ 17 ਬੱਚਿਆਂ ਨੇ ਇਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ, ਜਿੰਨਾ ਵਿੱਚੋ 15 ਬੱਚਿਆਂ ਨੇ ਗੋਲਡ, ਇੱਕ ਨੇ ਸਿਲਵਰ ਤੇ ਇੱਕ ਨੇ ਕਾਂਸੀ ਦਾ ਤਮਗਾ ਜਿੱਤਿਆ । ਗੁਰਅੰਮ੍ਰਿਤ ਕੌਰ , ਨਵਰੀਤ ਕੌਰ, ਨਵਜੋਤ ਕੌਰ, ਅਮਰੀਨ ਕੌਰ, ਪ੍ਰਨੀਤੀ ਕੌਰ, ਅਮਬਰਪ੍ਰੀਤ ਕੌਰ, ਸਮਾਇਰਾ ਸ਼ਰਮਾ, ਅਭਿਮਾਨ ਸਿੰਘ, ਮਨਸੀਰਤ ਕੌਰ, ਪ੍ਰਭਲੀਨ ਕੌਰ, ਅਸਮੀਤ ਕੌਰ, ਪ੍ਰਭਜੋਤ ਕੌਰ, ਗੁਰਮੰਨਤ ਕੌਰ ਨੇ ਸੋਨੇ ਦੇ ਤਮਗੇ ਜਿੱਤੇ । ਪ੍ਰਨੀਤੀ, ਦਿਲਅਰਮਾਨ ਸਿੰਘ, ਸਰਗੁਨਦੀਪ ਕੌਰ ਨੇ ਕਾਂਸੀ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਮ ਸਾਰੇ ਜਿਲ੍ਹੇ ਵਿੱਚ ਨਾਮ ਰੋਸ਼ਨ ਕੀਤਾ । ਸਕੂਲ ਪਹੁੰਚਣ ਤੇ ਬੱਚਿਆਂ ਦਾ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਤੇ ਸਟਾਫ ਵਲੋਂ ਭਰਵਾਂ ਸੁਆਗਤ ਕੀਤਾ ਗਿਆ । ਇਸ ਪ੍ਰਾਪਤੀ ਲਈ ਇੰਨਾਂ ਬੱਚੀਆਂ ਦੀ ਕੋਚ ਮਿਸ ਕਾਜ਼ਲ ਦਾ ਵੀ ਵਿਸ਼ੇਸਤੌਰ ਤੇ ਅਭਿਨੰਦਨ ਕੀਤਾ ਗਿਆ । ਇਨ੍ਹਾਂ ਬੱਚਿਆਂ ਵਿੱਚੋਂ 14 ਬੱਚੇ ਸਟੇਟ ਚੈਪਿਅਨਸ਼ਿੱਪ ਲਈ ਗੋਆ ਵਿੱਚ ਅਪ੍ਰੈਲ, 23 ਨੂੰ ਹੋਣ ਵਾਲੀ ਚੈਪਿਅਨਸ਼ਿਪ ਲਈ ਚੁਣੇ ਗਏ । ਇਸ ਵਿੱਚ ਸਕੂਲ ਦੇ ਅੰਡਰ -12 ਅਤੇ ਅੰਡਰ- 14 ਲੜਕੇ ਤੇ ਲੜਕੀਆਂ ਨੇ ਭਾਗ ਲਿਆ ।