ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਉਸ ਦੇ ਭਰਾ ਰਾਜ ਅੰਗੁਰਾਲ ਨੂੰ ਸੀਜੇਐਮ ਡਾਕਟਰ ਗਗਨਦੀਪ ਕੌਰ ਦੀ ਅਦਾਲਤ ਨੇ ਚਾਰ ਸਾਲ ਪੁਰਾਣੇ ਅਗਵਾ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਇਹ ਮਾਮਲਾ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 365 ਅਤੇ 368 ਤਹਿਤ ਦਰਜ ਕੀਤਾ ਹੈ। ਮਾਮਲੇ ‘ਚ ਵਿਧਾਇਕ ਅੰਗੁਰਾਲ ਅਤੇ ਉਨ੍ਹਾਂ ਦੇ ਭਰਾ ਦੇ ਨਾਲ ਜੌਲੀ, ਜਿੰਨੀ, ਦੀਪਾ ਅਤੇ ਚਿਰਾਗ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਸਾਲ 2020 ਵਿੱਚ 11 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ ਵਿਧਾਇਕ ਅੰਗੁਰਾਲ ਸਮੇਤ ਪੰਜ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਮੁਤਾਬਕ ਇਹ ਅਗਵਾ ਕਾਂਡ ਦਾਨਿਸ਼ਮੰਦਾ ਕਾਲੋਨੀ ਨੇੜੇ ਹੋਇਆ। ਕੇਸ ਵਿੱਚ ਦੋਵੇਂ ਗੰਭੀਰ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ।