ਜੰਡਿਆਲਾ ਗੁਰੂ (ਸੋਨੂੰ ਮਿਗਲਾਨੀ)ਅੱਜ ਮਨੋਹਰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਧੀਆ ਦੀ ਲੋਹੜੀ ਦਾ ਤਿਉਹਾਰ ਬੜੀ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਡਾਇਰੈਕਟਰ ਸ਼੍ਰੀ ਸੂਰੇਸ਼ ਕੁਮਾਰ ਨੇ ਲੋਹੜੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਲੜਕੀਆਂ ਵੀ ਹਰ ਖੇਤਰ ਵਿਚ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਰਿਤਿਕਾ ਕਪੂਰ ਨੇ ਬੱਚਿਆ ਨੂੰ ਲੋਹੜੀ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਲੱਕੜਾ ,ਪਾਥੀਆ ਆਦਿ ਦੀ ਅੱਗ ਬਾਲ ਕੇ ਸਕੂਲ ਮੈਨੇਜਮੈਂਟ, ਸਕੂਲ ਦਾ ਸਟਾਫ ਅਤੇ ਬੱਚਿਆ ਨੂੰ ਆਲੇ ਦੁਆਲੇ ਬਿਠਾਇਆ ਗਿਆ। ਸਾਰਿਆ ਨੂੰ ਇਸ ਅੱਗ ਦੀ ਪਵਿੱਤਰਤਾ ਤੇ ਸਾਕਾਰਾਤਮਕ ਦਾ ਪ੍ਰਤੀਕਤਾ ਬਾਰੇ ਦੱਸਿਆ। ਡੀਨ ਮੈਡਮ ਨਿਸ਼ਾ ਜੈਨ ਨੇ ਭੁੱਗੇ ਦੀ ਰਸਮ ਅਦਾ ਕੀਤੀ।ਕਿਉ ਜੋ ਇਹ ਜੀਵਨ ਬਖਸ਼ਦੀ ਹੈ। ਸਾਰਿਆ ਨੇ ਇਸ ਅੱਗ ਵਿੱਚ ਤਿਲ ਸੁੱਟਕੇ ਕਾਮਨਾ ਕੀਤੀ ਕਿ ‘ਇਸ਼ਰ ਆਏ ਦਲਿੱਦਰ ਜਾਏ”ਯਾਨੀ ਕਿ ਸਕਾਰਾਤਮਕ ਊਰਜਾ ਆਵੇ ਤੇ ਨਕਾਰਾਤਮਕ ਊਰਜਾ ਖਤਮ ਹੋ ਜਾਏ।ਇਸ ਨਾਲ ਸਾਡੇ ਜੀਵਨ ਦਾ ਅੰਧੇਰਾ ਦੂਰ ਹੋ ਜਾਂਦਾ ਹੈ। ਸਾਨੂੰ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਇਸ ਮੋਕੇ ਸਮੂਹ ਸਟਾਫ ਵੱਲੋ ਬੱਚਿਆ ਨੂੰ ਲੋਹੜੀ ਦੀ ਲੱਖ-ਲੱਖ ਵਧਾਈ ਦਿੱਤੀ।