ਦੋ ਵਾਰ ਵਾਲਾ ਮਿਸ਼ਨ ਦਾ ਮੁੱਖ ਮੰਤਵ ਅਤੇ ਨਿਸ਼ਾਨਾ 

ਲੁਧਿਆਣਾ 13 ਜਨਵਰੀ (ਰਛਪਾਲ ਸਹੋਤਾ )
ਦੋ ਵਾਰ ਵਾਲਾ ਮਿਸ਼ਨ (ਜੋ ਕਿ ਭਾਰਤ ਦੇ ਵਕੀਲਾਂ , ਪੜੇ ਲਿਖੇ ਲੋਕਾਂ , ਵਿਦਵਾਨਾਂ ਅਤੇ ਦੇਸ਼ਭਗਤ ਲੋਕਾਂ ਦਾ ਮਿਸ਼ਨ ਹੈ ),
ਕੇ. ਐੱਸ ਬਜਾਜ , ਸੀਨੀਅਰ ਐਡਵੋਕੇਟ ,ਸੰਯੋਜਿਕ ਅਤੇ ਸੰਸਥਾਪਕ ਨੇ ਦੱਸਿਆ ਦੋ ਵਾਰ ਵਾਲਾ ਮਿਸ਼ਨ ਦਾ ਮੁੱਖ ਮੰਤਵ ਅਤੇ ਨਿਸ਼ਾਨਾ ਹੇਠ ਲਿਖਿਆ ਹੈ :-

1. ਕਿਸੇ ਵੀ ਸਿਆਸੀ ਲੀਡਰ ਨੂੰ ਦੋ ਵਾਰ ਤੋਂ ਵੱਧ ਵਾਰ ਐਮ.ਐਲ. ਏ , ਐਮ. ਪੀ ਜਾਂ ਪਾਰਟੀ ਪ੍ਰਧਾਨ ਨਹੀਂ ਬਣਨ ਦਿੱਤਾ ਜਾਵੇਗਾ ਤਾਂ ਕਿ ਬਾਹਰਲੇ ਦੇਸ਼ਾ ਦੀ ਤਰਾ ਸਾਡੇ ਦੇਸ਼ ਵਿੱਚ ਵੀ ਲੋਕਤੰਤਰ ਦੀ ਵਿਧੀ ਭਾਰਤ ਦੇ ਆਮ ਲੋਕਾਂ ਨੂੰ ਐਮ. ਐਲ. ਏ ਅਤੇ ਐਮ. ਪੀ ਬਨਾਉਣ ਵਿੱਚ ਸੁਚਾਰੂ ਹੋ ਸਕੇ ਅਤੇ ਸਾਡੇ ਦੇਸ਼ ਦੇ ਆਮ ਲੋਕ, ਨਵੀਂ ਪੀੜ੍ਹੀ ਦੇ ਪੜੇ ਲਿਖੇ ਬੱਚੇ ਅਤੇ ਭਾਰਤ ਦੇ ਹੋਰ ਸ਼ਰੀਫ਼ ਆਦਮੀ ਵੀ ਚੋਣਾਂ ਜਿੱਤ ਕੇ ਇਸ ਦੇਸ਼ ਦੇ ਨੇਤਾ ਬਣ ਸਕਣ । ਇਹਨਾ ਖਾਨਦਾਨੀ ਅਤੇ ਭਰਿਸ਼ਟ ਨੇਤਾਵਾਂ ਨੂੰ ਅਮਰੀਕਾ ਦੀ ਤਰ੍ਹਾਂ ਪੰਜ ਸਾਲ ਦੀਆਂ ਦੋ ਵਾਰੀਆ ਦੌਰਾਨ ਸੱਤਾ ਵਿੱਚ ਰਹਿਣ ਤੋਂ ਬਾਅਦ ਆਪਣੀ ਕੁਰਸੀ ਆਮ ਲੋਕਾਂ ਦੇ ਲਈ ਖਾਲੀ ਕਰਨੀ ਪਵੇਗੀ । ਅੱਜ ਭਾਰਤ ਦੀਆਂ 545 ਲੋਕਸਭਾ ਸੀਟਾਂ ਅਤੇ ਕਰੀਬ 4400 ਐਮ. ਐਲ. ਏ ਦੀਆਂ ਸੀਟਾਂ ਉੱਤੇ ਖਾਨਦਾਨੀ ਅਤੇ ਭਰਿਸ਼ਟ ਨੇਤਾਵਾਂ ਅਤੇ ਓਹਨਾ ਦੇ ਪਰਿਵਾਰਾਂ ਦਾ ਕਬਜਾ ਹੋ ਚੁੱਕਿਆ ਲਗਦਾ ਹੈ । ਅੱਜ ਹਰ ਸਿਆਸੀ ਪਾਰਟੀ ਨੇ ਚਾਹੇ ਓਹ ਕਾਂਗਰਸ ਹੋਵੇ , ਭਾਜਪਾ ਹੋਵੇ , ਅਕਾਲੀ ਦਲ ਹੋਵੇ ਜਾਂ ਕੋਈ ਹੋਰ ਖੇਤਰੀ ਪਾਰਟੀ ਹੋਵੇ , ਸਭ ਨੇ ਖਾਨਦਾਨੀ ਤੌਰ ਤੇ ਹਰ ਸੀਟ ਉੱਤੇ ਕਰੋੜਪਤੀ ਸਿਆਸਤਦਾਨ ਪਾਲ ਲਏ ਹਨ ਜੋ ਵਾਰ ਵਾਰ ਆਪਣੇ ਕਬਜੇ ਅਤੇ ਇਲਾਕੇ ਵਾਲੀਆਂ ਸੀਟਾਂ ਤੇ ਚੋਣ ਲੜਦੇ ਹਨ ਜਾਂ ਆਪਣੇ ਬੱਚਿਆਂ ਨੂੰ ਉਸ ਇਲਾਕੇ ਦੀ ਚੋਣ ਲੜਾਉਂਦੇ ਹਨ । ਅੱਜ ਭਾਰਤ ਦਾ ਆਮ ਆਦਮੀ ਅਤੇ ਸਾਡੇ ਪੜੇ ਲਿਖੇ ਸ਼ਰੀਫ਼ ਬੱਚੇ ਇਹਨਾ ਭਰਿਸ਼ਟ ਨੇਤਾਵਾਂ ਦੀਆਂ ਝੰਡੀਆ ਚੁੱਕਣ ਜੋਗੇ ਹੀ ਰਹਿ ਗਏ ਹਨ ਅਤੇ ਅਸੀਂ ਇਹਨਾਂ ਨੂੰ ਬੇਵੱਸ ਅਤੇ ਮਜਬੂਰ ਹੋ ਕੇ ਵੋਟਾਂ ਪਾਉਣ ਜੋਗੇ ਹੀ ਰਹਿ ਗਏ ਹਾਂ। ਚੋਣਾਂ ਵਿੱਚ ਜਿੱਤ ਕੇ ਇਸ ਦੇਸ਼ ਦਾ ਨੇਤਾ ਬਣਨਾ ਸਾਡੇ ਵੱਸ ਵਿੱਚੋ ਬਾਹਰ ਹੋ ਗਿਆ ਹੈ ਇਹ ਨੇਤਾ 10-10 ਵਾਰ ਚੋਣਾਂ ਜਿੱਤ ਚੁੱਕੇ ਹਨ ਅਤੇ 5-5 ਲੱਖ ਪੈਨਸ਼ਨਾਂ ਲੈ ਰਹੇ ਹਨ, ਇਹਨਾ ਵਿੱਚੋ ਕੋਈ ਹਿੰਦੂ ਦੇ ਨਾਮ ਉੱਤੇ , ਕੋਈ ਸਿੱਖ ਦੇ ਨਾਮ ਉੱਤੇ , ਕੋਈ ਮੁਸਲਿਮ ਦੇ ਨਾਮ ਉੱਤੇ ਅਤੇ ਕੋਈ ਦਲਿਤ ਦੇ ਨਾਮ ਉੱਤੇ ਵੋਟਾਂ ਵਟੋਰ ਕੇ ਓਹਨਾ ਦੇ ਲੀਡਰ ਬਣ ਕੇ ਕਰੋੜਾਂ ਰਪਇਆ ਦੇ ਘੋਟਾਲੇ ਕਰ ਰਹੇ ਹਨ । ਇਹ ਭਾਰਤ ਵਿੱਚ ਜਾਤਾਂ ਅਤੇ ਧਰਮਾਂ ਦੇ ਹੀ ਨੇਤਾ ਬਣ ਕੇ ਹੀ ਰਹਿ ਗਏ ਹਨ ਅਤੇ ਇਹਨਾ ਵਿੱਚੋ ਸਮੁੱਚੇ ਭਾਰਤ ਦਾ ਕੋਈ ਵੀ ਨੇਤਾ ਨਹੀਂ ਬਣ ਸਕਿਆ। ਇਹਨਾ ਵਿੱਚੋ ਕੋਈ ਗਾਂਧੀ ਜੀ ਦੇ ਨਾਮ ਉੱਤੇ ਵੋਟ ਮੰਗਦਾ ਹੈ , ਕੋਈ ਡਾਕਟਰ ਅੰਬੇਡਕਰ ਦੇ ਨਾਮ ਉੱਤੇ ਵੋਟ ਮੰਗਦਾ ਹੈ ਅਤੇ ਕੋਈ ਭਗਤ ਸਿੰਘ ਦੇ ਨਾਮ ਉੱਤੇ ਵੋਟ ਵਟੋਰਨ ਦੇ ਚੱਕਰ ਵਿਚ ਹੈ ਜਦੋਂ ਕਿ ਓਹਨਾ ਮਹਾਨ ਨੇਤਾਵਾਂ ਦੇ ਨਾਮ ਇਹਨਾ ਭਰਿਸ਼ਟ ਕਰੋੜਪਤੀ ਨੇਤਾਵਾਂ ਦੇ ਮੂੰਹੋ ਸ਼ੋਭਾ ਹੀ ਨਹੀ ਦਿੰਦੇ । ਅੱਜ ਭਾਰਤ ਦੇ ਲੋਕਾਂ ਨੂੰ ਇਹਨਾ ਖਾਨਦਾਨੀ ਭਰਿਸ਼ਟ ਨੇਤਾਵਾਂ ਨਾਲ ਦਿਲੋਂ ਨਫ਼ਰਤ ਹੋ ਗਈ ਹੈ ਇਸ ਲਈ ਦੋ ਵਾਰ ਵਾਲਾ ਮਿਸ਼ਨ ਦਾ ਮੁੱਖ ਨਿਸ਼ਾਨਾ ਇਹਨਾ ਭਰਿਸ਼ਟ ਨੇਤਾਵਾਂ ਨੂੰ ਦੋ ਵਾਰ ਵਾਲਾ ਫਾਰਮੂਲਾ ਲਗਾ ਕੇ ਜੜ ਤੋਂ ਉਖਾੜ ਸੂਟਣਾ ਹੈ ਅਤੇ ਐਸੀ ਵਿਵਸਥਾ ਬਨਾਉਣੀ ਹੈ ਕਿ ਆਉਣ ਵਾਲੇ ਭਾਰਤ ਵਿੱਚ ਦੁਬਾਰਾ ਨਵੇਂ ਬਣੇ ਨੇਤਾ ਦੋ ਵਾਰ ਤੋਂ ਵੱਧ ਵਾਰ ਆਮ ਲੋਕਾਂ ਲਈ ਕੁਰਸੀ ਖਾਲੀ ਕਰ ਦਿਆ ਕਰਨ।
ਇਹਨਾ ਨੇਤਾਵਾਂ ਨੂੰ ਜੜ੍ਹ ਤੋਂ ਉਖਾੜਨ ਦੇ ਨਾਲ ਨਾਲ ਭਾਰਤ ਦੀਆਂ ਚੋਣਾਂ ਨੂੰ EVM ਦੀਆਂ ਮਸ਼ੀਨਾ ਤੋਂ ਮੁਕਤ ਕਰਵਾ ਕੇ ਭਾਰਤ ਦੀਆਂ ਚੋਣਾਂ ਨੂੰ ਆਨਲਾਈਨ ਕਰਨਾ ਹੈ ਤਾਂ ਕਿ ਚੋਣ ਲੜਨ ਵਾਸਤੇ ਭਾਰਤ ਦੇ ਆਮ ਲੋਕਾਂ ਨੂੰ ਕਰੋੜਾਂ ਰੁਪਏ ਜੁਟਾਉਣ ਦੀ ਲੋੜ ਹੀ ਨਾ ਪਵੇ। ਕੋਈ ਵੀ ਉਮੀਦਵਾਰ ਆਪਣੀ ਸਮਰਥ ਉਮਰ(10 ਪੁਆਇੰਟ), ਪੜਾਈ ਲਿਖਾਈ ਦੀ ਡਿਗਰੀ(10 ਪੁਆਇੰਟ) ਅਤੇ ਸਾਰੇ ਖੜੇ ਹੋਣ ਵਾਲੇ ਉਮੀਦਵਾਰਾਂ ਵਿੱਚੋਂ ਘੱਟ ਜਾਇਦਾਦ ਰੱਖਣ ਵਾਲੇ ਨੂੰ (10 ਪੁਆਇੰਟ)ਮਿਲਣ ਵਾਲੇ (10+10+10=30) ਪੁਆਇੰਟਾਂ ਵਾਲੇ ਫਾਰਮੂਲੇ ਦੇ ਅਧਾਰ ਉੱਤੇ ਕੇਵਲ ਇੱਕ ਹਜਾਰ ਰੁਪਏ ਦੀ ਸਕਿਯੋਰਟੀ ਭਰ ਕੇ, ਕਿਸੇ ਤਰ੍ਹਾਂ ਦੀ ਵੀ ਚੋਣ ਲੜ ਸਕਣਗੇ ਕਿਉਂ ਕਿ ਹਰ ਸੀਟ ਉੱਤੇ ਸੇਲੈਕਟ ਕੀਤੇ ਗਏ (ਵੱਧ ਤੋਂ ਵੱਧ ਦੱਸ) ਉਮੀਦਵਾਰਾਂ ਦਾ ਸਕਿਉਰਿਟੀ ਰਕਮ 1000 ਰੁਪਏ ਤੋਂ ਬਿਨਾ ਸਾਰਾ ਖਰਚਾ ਚੋਣ ਕਮਿਸ਼ਨ ਕਰੇਗਾ । ਚੋਣ ਕਰਵਾਉਣਾ ਇਕ ਸਰਕਾਰੀ ਕੰਮ ਹੈ ਜੌ ਕਿ ਸਾਰੇ ਦਾ ਸਾਰਾ ਸਰਕਾਰੀ ਖਰਚੇ ਉੱਤੇ ਹੀ ਕੀਤਾ ਜਾਣਾ ਚਾਹੀਦਾ ਹੈ ਅਤੇ ਆਮ ਲੋਕਾਂ ਦੁਆਰਾ ਇਸ ਵਿੱਚ ਕੋਈ ਵੀ ਪ੍ਰਾਈਵੇਟ ਪੈਸਾ ਖਰਚਣਾ ਗੈਰਕਾਨੂਨੀ ਹੈ । ਕੋਈ ਵੀ ਵੋਟਰ ਆਪਣੇ ਅਧਾਰ ਕਾਰਡ ਦੇ ਨੰਬਰ ਤੇ ਆਪਣੇ ਮੋਬਾਈਲ ਤੋਂ ਜਾਂ ਪੀ. ਸੀ.ਓ ਤੋਂ ਜਾਂ ਲੈਪਟਾਪ ਤੋਂ ਆਪਣਾ ਅਧਾਰ ਨੰਬਰ ਖੁਦ ਭਰ ਕੇ ਆਪਣਾ ਵੋਟ ਅਮਰੀਕਾ ਦੀ ਤਰ੍ਹਾਂ ਘਰ ਬੈਠੇ ਹੀ ਪਾ ਸਕੇਗਾ ਕਿਉਂ ਕਿ ਵੋਟਰਾਂ ਦਾ ਚੋਣ ਕਮਿਸ਼ਨ ਰਾਹੀਂ ਇੱਕ ਐਪ ਬਣਾਇਆ ਜਾਵੇਗਾ ਜਿਸ ਨੂੰ ਚੋਣਾਂ ਵਾਲੇ ਦਿਨ 12 ਘੰਟੇ ਲਈ ਖੋਲ ਦਿੱਤਾ ਜਾਵੇਗਾ। ਹਰ ਵੋਟਰ ਨੂੰ ਵੋਟ ਪਾਉਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਇਕ ਮੈਸੇਜ ਉਸ ਦੇ ਮੋਬਾਈਲ ਉੱਤੇ ਆ ਜਾਵੇਗਾ ਕਿ ਉਸ ਦੀ ਵੋਟ ਐਨੇ ਵੱਜ ਕੇ ਐੱਨੇ ਮਿੰਟ ਉੱਤੇ ਫਲਾਣੀ ਪਾਰਟੀ ਨੂੰ ਪੈ ਚੁੱਕੀ ਹੈ ਅਤੇ ਉਹ ਜਦੋਂ ਮਰਜੀ ਇਸਦਾ ਰਿਕਾਰਡ ਕਢਵਾ ਕੇ ਦੇਖ ਸਕਦਾ ਹੈ ।
ਇਸ ਨਾਲ ਕਰੋੜਪਤੀ ਖਾਨਦਾਨੀ ਭਰਿਸ਼ਟ ਸਿਆਤਦਾਨ ਭਾਰਤ ਦੀ ਰਾਜਨੀਤੀ ਵਿੱਚੋਂ ਬਾਹਰ ਹੋ ਜਾਣਗੇ ਕਿਉਂ ਕਿ ਉਹ ਸਾਰੇ ਪਹਿਲਾ ਹੀ ਦੋ ਵਾਰ ਤੋਂ ਵੱਧ ਵਾਰ ਸੱਤਾ ਵਿੱਚ ਰਹਿ ਚੁੱਕੇ ਹਨ ਅਤੇ ਨਵੀਂ ਪੀੜ੍ਹੀ ਦੇ ਪੜੇ ਲਿਖੇ ਬੱਚੇ ਅਤੇ ਹੋਰ ਸ਼ਰੀਫ਼ ਆਦਮੀ ਮਾਤਰ ਇੱਕ ਹਜਾਰ ਰੁਪਏ ਵਿੱਚ ਚੋਣਾ ਲੜਨ ਦੇ ਕਾਬਲ ਹੋ ਜਾਣਗੇ ਅਤੇ ਇਹਨਾ ਨੇਤਾਵਾਂ ਦਾ ਚੋਣ ਲਡ਼ਨ ਲਈ ਬਣਾਇਆ ਹੋਇਆ ਕਰੋੜਾਂ ਰੁਪਏ ਵਾਲਾ ਹਊਆ ਖਤਮ ਹੋ ਜਾਵੇਗਾ। ਅਜਿਹਾ ਕਰਨ ਨਾਲ ਪੁਰਾਣੇ ਖਾਨਦਾਨੀ ਭਰਿਸ਼ਟ ਨੇਤਾ ਭਾਰਤ ਦੀ ਰਾਜਨੀਤੀ ਵਿੱਚੋਂ ਖਤਮ ਹੋ ਜਾਣਗੇ ਅਤੇ ਨਵੇਂ ਆਉਣ ਵਾਲੇ ਨੇਤਾ ਕਦੇ ਵੀ ਭਾਰਤ ਦੇ ਲੋਕਤੰਤਰ ਉੱਤੇ ਕਾਬਜ ਨਹੀਂ ਹੋ ਸਕਣਗੇ।
ਇਹ ਦੋ ਵਾਰ ਵਾਲਾ ਮਿਸ਼ਨ, ਭਾਰਤ ਦੇ ਤਜਰਬੇਕਾਰ ਅਤੇ ਸੀਨੀਅਰ ਵਕੀਲਾਂ ਵੱਲੋਂ ਚਲਾਈ ਗਈ ਸਾਸ਼ਨ ਅਤੇ ਪ੍ਰਸਾਸ਼ਨ ਨੂੰ ਪੱਕੇ ਤੌਰ ਤੇ ਸੁਧਾਰਨ ਲਈ ਇੱਕ ਬਹੁਤ ਵੱਡੀ ਲਹਿਰ ਹੈ ਜਿਸ ਵਿੱਚ ਭਾਰਤ ਦੇ ਸਾਰੇ ਵਕੀਲਾਂ ਨੂੰ ਜਥੇਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਭਾਰਤ ਦੇ ਲੋਕਤੰਤਰ ਨੂੰ ਆਮ ਲੋਕਾਂ ਵਾਸਤੇ ਬਹਾਲ ਕੀਤਾ ਜਾ ਸਕੇ । ਅੱਜ ਇਹ ਦੋ ਵਾਰ ਵਾਲਾ ਫਾਰਮੂਲਾ ਭਾਰਤ ਦੀ ਜਰੂਰਤ ਬਣ ਗਿਆ ਹੈ ਨਹੀਂ ਤਾਂ ਇਸ ਦੇਸ਼ ਦੇ ਲੋਕਤੰਤਰ ਦਾ ਹੋਰ ਕੋਈ ਹੱਲ ਨਹੀਂ । ਕਿਸੇ ਵੀ ਸਿਆਸੀ ਪਾਰਟੀ ਦਾ ਮੈਂਬਰ ਜਾਂ ਵਰਕਰ ਹੋਣ ਦੇ ਨਾਲ- ਨਾਲ ਤੁਸੀ ਇਸ ਮਿਸ਼ਨ ਦੇ ਮੈਂਬਰ ਵੀ ਬਣ ਸਕਦੇ ਹੋ ਕਿਉਂਕਿ ਇਹ ਸਾਰੀਆਂ ਪਾਰਟੀਆਂ ਖਾਨਦਾਨੀ ਪਰਿਵਾਰਾਂ ਦੇ ਲੀਡਰਾਂ ਦੀ ਨਿੱਜੀ ਜਾਇਦਾਦ ਬਣ ਚੁੱਕੀਆਂ ਹਨ ਜਿਵੇਂ ਕਿ ਨਹਿਰੂ/ਗਾਂਧੀ ਪਰੀਵਾਰ, ਸੀਨੀਅਰ ਭਾਜਪਾ ਲੀਡਰਾਂ ਦੇ ਪਰਿਵਾਰ , ਬਾਦਲ ਪਰਿਵਾਰ , ਮਾਇਆਵਤੀ, ਲਾਲੂ ਪ੍ਰਸਾਦ ਯਾਦਵ ਅਤੇ ਹੋਰ ਅਣਗਿਣਤ ਲੀਡਰ ਹਨ ਜਿਹਨਾਂ ਨੇ ਆਪਣੀਆ ਪਾਰਟੀਆਂ ਵਿੱਚ ਆਮ ਲੋਕਾਂ ਨੂੰ ਥੱਲੇ ਲਾਇਆ ਹੋਇਆ ਹੈ ਅਤੇ ਉਹਨਾਂ ਨੂੰ ਉਪਰਲੀ ਸਿਆਸਤ ਵਿੱਚ ਉਭਰਨ ਨਹੀਂ ਦਿੰਦੇ। ਇਸ ਮਿਸ਼ਨ ਦੇ ਆਉਣ ਨਾਲ ਅਜਿਹੇ ਲੀਡਰਾਂ ਦਾ ਖਾਤਮਾ ਹੋ ਜਾਵੇਗਾ ਅਤੇ ਨਵੇਂ ਬੱਚੇ ਇਹਨਾਂ ਦੀ ਥਾਂ ਨਵੇਂ ਸਿਆਸੀ ਲੀਡਰ ਬਣ ਸਕਣਗੇ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की