25 ਸਾਲਾ ਸਿਲਵਰ ਜੁਬਲੀ ਦੀ ਖੁਸ਼ੀ ਵਿੱਚ ਲੋਹੜੀ ਮਨਾਈ

ਜੰਡਿਆਲਾ ਗੁਰੂ ( ਸੋਨੂੰ ਮਿਗਲਾਨੀ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀ ਮੈਨੇਜਮੈਂਟ, ਸਟਾਫ ਅਤੇ ਬੱਚਿਆਂ ਨੇ ਸਕੂਲ ਦੇ 25 ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਮਨਾਉਦਿਆਂ ਅੱਜ ਸਕੂਲ ਦੇ ਕੈਂਪਸ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ । ਇਸ ਸਮਾਗਮ ਵਿੱਚ ਸਕੂਲ ‘ਚ ਪੜ੍ਹਦੀਆਂ ਕੁੜੀਆਂ ਨੇ ਰੱਲ ਕੇ ਲੋਹੜੀ ਮਨਾਈ । ਗਿੱਧੇ ਦੀਆਂ ਬੋਲੀਆਂ ਅਤੇ ਭੰਗੜੇੇ ਤੇ ਡਾਂਸ ਕਰਕੇ ਬੱਚਿਆਂ ਅਤੇ ਸਟਾਫ਼ ਨੇ ਆਪਣੀ ਖੂਸ਼ੀ ਦਾ ਇਜਹਾਰ ਕੀਤਾ ।ਕਿਉਂਕਿ ਲੋਹੜੀ ਇੱਕ ਵਿਰਾਸਤੀ ਤਿਉਹਾਰ ਹੈ ਜੋ ਪੰਜਾਬ ‘ਚ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ । ਜਿੱਥੇ ਬੱਚੇ ਇੱਕਠੇ ਹੋਕੇ ਉਨ੍ਹਾਂ ਘਰਾਂ ‘ਚ ਲੋਹੜੀ ਮੰਗਣ ਜਾਂਦੇ ਸਨ ਜਿਥੇ ਕਿਸੇ ਮੁੰਡੇ ਜਾਂ ਕੁੜੀ ਦਾ ਵਿਆਹ ਹੋਇਆ ਹੋਵੇ ਜਾਂ ਉਨ੍ਹਾਂ ਨੇ ਘਰ ਲੜਕਾ ਪੋੈਦਾ ਹੋਇਆ ਹੋਵੇ । ਪਰ ਅੱਜ ਕਲ ਬਹੁਤੇ ਪਰਿਵਾਰ ਆਪਣੀਆਂ ਬੇਟੀਆਂ ਨੂੰ ਵੀ ਪੁੱਤਰਾਂ ਵਾਂਗ ਸਮਝਦੇ ਹਨ । ਅਜਿਹਾ ਹੀ ਸੇਂਟ ਸੋਲਜ਼ਰ ਸਕੂਲ ਵਿੱਚ ਧੀਆਂ ਨੂੰ ਸਨਮਾਨ ਦੇਣ ਲਈ ਲੜਕੀਆਂ ਨੂੰ ਲੋਹੜੀ ਤੇ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ । ਉਨ੍ਹਾਂ ਨੂੰ ਲੋਹੜੀ ਵੰਡੀ ਗਈ ਤਾਂ ਜੋ ਮਹਿਲਾ ਸ਼ਕਤੀਕਰਣ ਵਿੱਚ ਇਹ ਕੂੜੀਆਂ ਹਿੱਸਾ ਲੈਣ ਤੇ ਸਮਾਜ ਵਿੱਚ ਸਿਰ ਉੱਚਾ ਕਰਕੇ ਚੱਲਣ । ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਸਟਾਫ ਅਤੇ ਬੱਚਿਆਂ ਨਾਲ ਮਿੱਲ ਕੇ ਲੋਹੜੀ ਮਨਾਈ ।ਸਕੂਲ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਸਾਰੇ ਸਟਾਫ , ਬੱਚਿਆਂ ਤੇ ਸਫਾਈ ਸੇਵਕਾਂ ਨੂੰ ਲੋਹੜੀ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਆਉਣ ਵਾਲੇ ਸਾਲ ਲਈ ਅਰਦਾਸ ਕੀਤੀ ਕਿ ਨਵਾਂ ਸਾਲ ਸਭ ਤੇ ਖੁਸ਼ੀਆਂ ਲੈ ਕੇ ਆਵੇ ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की