ਜਲੰਧਰ (ਸਰਬਜੀਤ ਝੱਮਟ)-ਵਿਆਨਾ ਕਾਂਡ ਤੋਂ ਬਾਅਦ ਜਲੰਧਰ ਦੇ ਰਾਮਾ ਮੰਡੀ ਸਥਿਤ ਜੌਹਲ ਹਸਪਤਾਲ ਵਿਚ ਕੁਝ ਵਿਅਕਤੀਆ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਮੁਤਾਬਿਕ ਪੰਜ ਵਿਅਕਤੀ ਨਾਮਜ਼ਦ ਕੀਤੇ ਗਏ ਸਨ। ਅਤੇ ਅਦਾਲਤ ਵੱਲੋਂ ਕੌਂਸਲਰ ਮਨਦੀਪ ਜੱਸਲ ਸਮੇਤ ਉਸ ਦੇ ਪੰਜਗੁਲਜਾਰ ਸਿੰਘ, ਸਿੰਗਾਰਾ ਸਿੰਘ ਬਸਣ , ਕਿਸ਼ਨਪਾਲ ਬਸਣ ( ਮਿੰਟੂ ), ਬਾਲਮੁਕੰਦ ਅਤੇ ਰਾਜੇਸ਼ਵਰ ਸਾਥੀਆਂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਪੁਲਸ ਨੇ ਕੌਂਸਲਰ ਮਨਦੀਪ ਜੱਸਲ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ 2009 ਵਿਚ ਆਸਟਰੀਆ ਦੀ ਰਾਜਧਾਨੀ ਵਿਆਨਾ ਦੇ ਇੱਕ ਗੁਰਦਵਾਰਾ ਵਿਚ ਕੁਝ ਵਿਅਕਤੀਆਂ ਨੇ ਡੇਰਾ ਬੱਲਾਂ ਦੇ ਸੰਤ ਨਿਰੰਜਣ ਦਾਸ ਅਤੇ ਉਨ੍ਹਾਂ ਦੇ ਸਹਾਇਕ ਸੰਤ ਰਾਮਾਨੰਦ ਜੀ ਉਪਰ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਏਸ ਘਟਨਾ ਵਿਚ ਸੰਤ ਰਾਮਾਨੰਦ ਜੀ ਦੀ ਮੌਤ ਹੋ ਗਈ ਸੀ।ਵਿਆਨਾ ਕਾਂਡ ਉਪਰੰਤ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਰੋਸ ਪ੍ਰਦਰਸ਼ਨ ਹੋਇਆ ਸੀ ਇਸ ਮਾਮਲੇ ਵਿੱਚ ਜਲੰਧਰ ਦੇ ਜੌਹਲ ਹਸਪਤਾਲ ਦੇ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ। ਪੁਲਿਸ ਨੇ ਕੌਂਸਲਰ ਮਨਦੀਪ ਜੱਸਲ ਸਮੇਤ ਪੰਜ ਵਿਅਕਤੀਆਂ ਗੁਲਜਾਰ ਸਿੰਘ, ਸਿੰਗਾਰਾ ਸਿੰਘ ਬਸਣ , ਕਿਸ਼ਨਪਾਲ ਬਸਣ ( ਮਿੰਟੂ ), ਬਾਲਮੁਕੰਦ ਅਤੇ ਰਾਜੇਸ਼ਵਰ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਸੀ