ਦੇਹਰਾਦੂਨ : ਹੁਣ ਉੱਤਰਾਖੰਡ ਵਿੱਚ ਖੇਤੀ ਜਾਂ ਬਾਗਬਾਨੀ ਦੇ ਨਾਂ ’ਤੇ ਸੂਬੇ ਤੋਂ ਬਾਹਰਲੇ ਲੋਕ ਜ਼ਮੀਨ ਨਹੀਂ ਖਰੀਦ ਸਕਣਗੇ। ਉੱਤਰਾਖੰਡ ‘ਚ ਜ਼ਮੀਨੀ ਕਬਜ਼ੇ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਧਾਮੀ ਸਰਕਾਰ ਨੇ ਐਤਵਾਰ ਨੂੰ ਵੱਡਾ ਫੈਸਲਾ ਲਿਆ। ਸਰਕਾਰ ਨੇ ਲੈਂਡ ਲਾਅ ਡਰਾਫ਼ਟਿੰਗ ਕਮੇਟੀ ਦੀ ਰਿਪੋਰਟ ਜਾਂ ਅਗਲੇ ਹੁਕਮਾਂ ਤੱਕ ਜ਼ਿਲ੍ਹਾ ਮੈਜਿਸਟਰੇਟ ਦੀ ਆਗਿਆ ਨਾਲ ਖੇਤੀਬਾੜੀ ਅਤੇ ਬਾਗਾਂ ਦੀ ਜ਼ਮੀਨ ਖਰੀਦਣ ਲਈ ਰਾਜ ਤੋਂ ਬਾਹਰਲੇ ਲੋਕਾਂ ਨੂੰ ਦਿੱਤੀ ਗਈ ਛੋਟ ਨੂੰ ਰੋਕ ਦਿੱਤਾ ਹੈ।
ਉੱਤਰਾਖੰਡ ‘ਚ ਡੀ.ਐੱਮ ਪੱਧਰ ‘ਤੇ ਮਨਜ਼ੂਰੀ ਲੈ ਕੇ ਬਾਹਰਲੇ ਰਾਜਾਂ ਦੇ ਲੋਕ ਖੇਤੀ ਅਤੇ ਬਾਗਬਾਨੀ ਦੇ ਨਾਂ ‘ਤੇ ਜ਼ਮੀਨਾਂ ਖਰੀਦ ਰਹੇ ਸਨ। ਹੁਣ ਸਰਕਾਰ ਨੇ ਇਸ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਐਤਵਾਰ ਨੂੰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਨਿਵਾਸ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ । ਦਰਅਸਲ, ਸਰਕਾਰ ਨੇ ਉੱਤਰਾਖੰਡ ਲਈ ਨਵਾਂ ਭੂਮੀ ਕਾਨੂੰਨ ਤਿਆਰ ਕਰਨ ਲਈ ਇੱਕ ਡਰਾਫਟ ਕਮੇਟੀ ਦਾ ਗਠਨ ਕੀਤਾ ਹੈ।