ਪਬਜੀ ਖੇਡਣ ਤੋਂ ਰੋਕਣ ‘ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜਲੰਧਰ-  ਬਸਤੀ ਸ਼ੇਖ ਵਿਚ ਪਬਜੀ ਗੇਮ ਖੇਡਣ ਤੋਂ ਰੋਕਣ ‘ਤੇ Îਇੱਕ ਨੌਜਵਾਨ ਨੇ ਪਿਤਾ ਦੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਮਾÎਨਿਕ ਸ਼ਰਮਾ ਡੀਏਵੀ ਕਾਲਜ ਵਿਚ ਬੀਬੀਏ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਸੈਕਿੰਡ ਈਅਰ ਵਿਚ ਘੱਟ ਨੰਬਰ ਆਏ ਸੀ। ਫਾਈਨਲ ਈਅਰ ਵਿਚ ਉਸ ਦੇ ਚੰਗੇ ਨੰਬਰ ਆਉਣ ਇਸ ਨੂੰ ਲੈ ਕੇ ਉਸ ਨੂੰ ਘਰ ਵਿਚ ਡਾਂਟ ਪੈਂਦੀ ਸੀ ਕਿ ਮੋਬਾਈਲ ਫੋਨ ‘ਤੇ ਗੇਮ ਖੇਡਣੀ ਛੱਡ ਕੇ ਪੜ੍ਹਾਈ ‘ਤੇ ਧਿਆਨ ਦੇਵੇ। ਜਾਣਕਾਰੀ ਅਨੁਸਾਰ ਪਿਤਾ ਚੰਦਰਸ਼ੇਖਰ ਦੇ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ ਤਾਂ ਪਰਵਾਰ ਨੇ ਦੇਖ ਲਿਆ ਅਤੇ ਡਾਂਟਿਆ। ਇਸ ਤੋਂ ਬਾਅਦ ਕਮਰੇ ਵਿਚ ਜਾ ਕੇ ਖੁਦ ਨੂੰ ਗੋਲੀ ਮਾਰ ਲਈ।  ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਦੋ ਧੀਆਂ ਸ਼ਿਵਾਨੀ ਅਤੇ ਮੁਸਕਾਨ ਤੋ ਬਾਅਦ ਮਾਨਿਕ ਉਨ੍ਹਾਂ ਦਾ ਸਭ ਤੋਂ ਛੋਟਾ ਅਤੇ ਇਕਲੌਤਾ ਬੇਟਾ ਸੀ।  ਮਾਨਿਕ ਗੁੱਸਾ ਹੋ ਗਿਆ ਸੀ ਕਿ ਉਸ ਨੂੰ ਵਾਰ ਵਾਰ ਪੜ੍ਹਾਈ ਲਈ ਕਿਉਂ ਕਹਿੰਦੇ ਹਨ। ਉਸ ਨੇ ਗੁੱਸੇ ਵਿਚ ਆ ਕੇ ਅਪਣੇ ਆਪ ਨੂੰ ਗੋਲੀ ਮਾਰ ਲਈ।

 13 total views,  1 views today

Leave a Reply

Your email address will not be published. Required fields are marked *