ਐਸ਼ ਡੀ ਐਮ ਫਤਿਹਗੜ ਸਾਹਿਬ ਵੱਲੋਂ ਜੁਗਨੀ ਗਰੁੱਪ ਦਾ ਸਨਮਾਨ

ਫ਼ਤਹਿਗੜ੍ਹ ਸਾਹਿਬ-  ਸਮਾਜ ਸੇਵੀ ਸੰਸਥਾ ਜੁਗਨੀ ਗਰੁੱਪ ਸਟੂਡੈਂਟਸ ਯੂਨੀਅਨ ਦੇ ਮੈਂਬਰਾਂ ਦਾ ਸ੍ਰੀ ਸੰਜੀਵ ਕੁਮਾਰ ਜੀ (ਐਸ਼ ਡੀæਐਮæ ਫਤਹਿਗੜ੍ਹ ਸਾਹਿਬ) ਵੱਲੋ ਸਮਾਜ ਸੇਵਾ ਦੇ ਖੇਤਰ ਵਿੱਚ ਅਤੇ ਕਰੌਨਾ ਵਾਇਰਸ ਦੌਰਾਨ ਬੰਦ ਦੌਰਾਨ ਉਹਨਾਂ ਦੇ  ਵਿਸ਼ੇਸ਼ ਯੋਗਦਾਨ ਬਦਲੇ ਜੁਗਨੀ ਗਰੁੱਪ ਦੇ ਮੈਂਬਰਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਜੁਗਨੀ ਗਰੁੱਪ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੁਗਨੀ ਵਲੋਂ ਦੱਸਿਆ ਗਿਆ ਕਿ ਉਹਨਾਂ ਦੇ ਗਰੁੱਪ ਵੱਲੋਂ ਪਿਛਲੇ 10 ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਵੱਡੇ ਪੱਧਰ ਤੇ ਕੀਤੇ ਜਾ ਰਹੇ ਹਨ। ਲਾਕਡਾਉਨ ਦੌਰਾਨ ਉਹਨਾਂ ਦੇ ਗਰੁੱਪ ਵੱਲੋਂ ਲਗਾਤਾਰ ਲਗਭਗ 60 ਦਿਨ ਗਰੀਬ ਲੋੜਵੰਦ ਪਰਿਵਾਰਾਂ ਨੂੰ ਲੰਗਰ ਅਤੇ ਰਾਸ਼ਨ ਦੀ ਸੇਵਾ ਕੀਤੀ ਗਈ ਸੀ, ਉਹਨਾਂ ਕਿਹਾ  ਸ੍ਰੀ ਸੰਜੀਵ ਕੁਮਾਰ (ਐਸ਼ ਡੀæ ਐਮæ ਸਾਹਿਬ) ਵੱਲੋਂ ਉਹਨਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ। ਇਸ ਮੌਕੇ ਜੁਗਨੀ ਗਰੁੱਪ ਦੇ ਮੁੱਖ ਸਲਾਹਕਾਰ ਵਿੱਕੀ ਬਡਾਲੀ ਵੱਲੋਂ ਕਿਹਾ ਗਿਆ ਕਿ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਸ ਸਨਮਾਨ ਨਾਲ ਉਹਨਾਂ ਦਾ ਹੌਸਲਾ ਵੱਧਿਆ ਹੈ ਅਤੇ ਉਹ ਅੱਗੇ ਤੋਂ ਵੀ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿਣਗੇ।ਇਸ ਮੌਕੇ ਗੁਰਸੇਵਕ ਸਿੰਘ ਹੈਪੀ, ਅਮਰੀਕ ਸਿੰਘ, ਸਮਰਦੀਪ ਸਿੰਘ ਪੰਧੇਰ, ਸੁਪਿੰਦਰ ਸਿੰਘ ਬਾਵਾ, ਭੁਪਿੰਦਰ ਸਿੰਘ ਜੈਲਦਾਰ ਅਤੇ ਹੋਰ ਗਰੁੱਪ ਮੈਂਬਰ ਮੌਜੂਦ ਸਨ।

 52 total views,  1 views today

Leave a Reply

Your email address will not be published. Required fields are marked *