ਔਰਤ ਨੇ ਭਾਰਤੀ ਫਾਸਟ ਫੂਡ ਟੇਕ-ਅਵੇਅ ਵਿੱਚ ਖਰੂਦ ਮਚਾਇਆ

ਗਲਾਸਗੋ, (ਹਰਜੀਤ ਦੁਸਾਝ ਪੁਆਦੜਾ)- ਸਕਾਟਲੈਂਡ ਦੇ ਕਸਬੇ ਫਾਲਕਿਰਕ ਵਿਚ ਇਕ ਭਾਰਤੀ ਫਾਸਟ-ਫੂਡ ਟੇਕ ਅਵੇਅ ਦੁਕਾਨ ਵਿਚ ਇਕ ਔਰਤ ਵਲੋਂ ਮਚਾਏ ਗਏ ਖਰੂਦ ਦੀ ਵੀਡੀਓ ਵਾਇਰਲ ਹੋਈ ਹੈ | ਉਕਤ ਔਰਤ ਜੋ ਦੁਕਾਨ ਤੋਂ ਖਾਣਾ ਲੈਣ ਆਈ ਤਾ ਖਾਣਾ ਪ੍ਰਾਪਤ ਕਰਕੇ ਵਾਪਸ ਦੁਕਾਨ ਅੰਦਰ ਸੁੱਟ ਦਿੰਦੀ ਹੈ ਅਤੇ ਫਾਸਟ ਫੂਡ ਦੁਕਾਨ ਦੇ ਸਟਾਫ਼ ਨੂੰ ਮਾੜੀ ਸ਼ਬਦਾਵਲੀ ਬੋਲਦੀ ਹੈ । ਉਸਨੇ ਇਕ ਕਾਮੇ ਦੇ ਕਪੜੇ ਪਾੜ੍ਹਨ ਦੀ ਕੋਸ਼ਿਸ਼ ਵੀ ਕੀਤੀ, ਉਸ ਉੱਪਰ ਥੁੱਕਿਆ ਅਤੇ ਨਸਲੀ ਟਿੱਪਣੀਆਾ ਵੀ ਕੀਤੀਆਂ | ਉਸ ਨੇ ਗਾਹਕਾਂ ਸਾਹਮਣੇ ਖਾਣਾ ਰੱਖਣ ਵਾਲਾ ਸ਼ੀਸ਼ੇ ਦਾ ‘ਡਿਸਪਲੇ ਟੇਬਲ’ ਤੋੜ ਦਿੱਤਾ ।  ਇਸ ਉਪਰੰਤ ਉਸ ਨੇ ਸਟਾਫ਼ ‘ਤੇ ਝੂਠਾ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ, ਕਿ ਉਨ੍ਹਾਂ ਨੇ ਉਸ ਨਾਲ ਦੁਰ-ਵਿਵਹਾਰ ਕੀਤਾ ਅਤੇ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ।  ਇਸ ਸਾਰੇ ਘਟਨਾਕ੍ਰਮ ਦੀ ਇਕ ਟੇਕ ਅਵੇਅ ਦੇ ਸਟਾਫ਼ ਮੈਂਬਰ ਨੇ ਵੀਡੀਓ ਬਣਾ ਲਈ ਅਤੇ ਪੁਲਿਸ ਹਵਾਲੇ ਕਰ ਦਿੱਤੀ   ਪੁਲਿਸ ਨੇ ਉਕਤ ਔਰਤ ਨੂੰ ਗ੍ਰਿਫਤਾਰ ਕਰ ਲਿਆ| ਫਾਸਟ ਫੂਡ ਦੁਕਾਨ ਦੇ ਮਾਲਕ ਜੋਹੇਬ ਅਰਸ਼ਦ ਨੇ ਦੱਸਿਆ ਕਿ ਉਕਤ ਔਰਤ ਨੇ ਦੁਕਾਨ ਦੀ ਭੰਨ ਤੋੜ ਕਰਕੇ ਉਸ ਦਾ 7000 ਪੌਂਡ ਦਾ ਨੁਕਸਾਨ ਕੀਤਾ ਹੈ

 7 total views,  1 views today

Leave a Reply

Your email address will not be published. Required fields are marked *