ਇੰਗਲੈਂਡ ਤੋਂ ਵਾਪਸ ਲਿਆਈ ਜਾਵੇਗੀ ਰਾਜਸਥਾਨ ਤੋਂ ਚੋਰੀ ਹੋਈ ਸ਼ਿਵ ਦੀ ਮੂਰਤੀ

ਲੰਡਨ- ਰਾਜਸਥਾਨ ਦੇ ਇੱਕ ਮੰਦਰ ਤੋਂ ਚੋਰੀ ਕਰਕੇ ਅਤੇ ਬਰਤਾਨੀਆ ਵਿਚ ਤਸਕਰੀ ਕਰਕੇ ਲਿਆਈ ਗਈ ਭਗਵਾਨ ਸ਼ਿਵ ਦੀ ਇੱਕ ਪ੍ਰਾਚੀਨ ਮੂਰਤੀ ਭਾਰਤ ਵਿਚ ਅਪਣੀ ਸਹੀ ਥਾਂ ‘ਤੇ ਵਾਪਸ ਆਉਣ ਦੇ ਲਈ ਤਿਆਰ ਹੈ।  ਕਿਹਾ ਜਾਂਦਾ ਹੈ ਕਿ ਰਾਜਸਥਾਨ  ਵਿਚ ਬਣਾਈ ਗਈ 4 ਫੁੱਟ ਉਚੀ ਮੂਰਤੀ ਨੂੰ 1988 ਵਿਚ ਰਾਜਸਥਾਨ ਦੇ ਬਰੌਲੀ ਦੇ ਗੇਟੇਸ਼ਵਰ ਮੰਦਰ ਤੋਂ ਚੋਰੀ ਕੀਤਾ ਗਿਆ ਸੀ। ਇਹ ਬਾਅਦ ਵਿਚ ਸਾਹਮਣੇ ਆਇਆ ਕਿ ਮੂਰਤੀ ਨੂੰ ਯੁਨਾਈਟਿਡ ਕਿੰਗਡਮ ਵਿਚ ਲਿਆਇਆ ਗਿਆ ਸੀ ਜਿੱਥੇ Îਇੱਕ ਅਮੀਰ ਨਿੱਜੀ ਕਲੈਕਟਰ ਦੇ ਸੰਗ੍ਰਹਿ ਦੇ ਵਿਚ ਇਸ ਦੀ ਖੋਜ ਕੀਤੀ ਗਈ ਸੀ। ਬਰਤਾਨਵੀ ਅਧਿਕਾਰੀਆਂ ਅਤੇ ਭਾਰਤੀ ਅਧਿਕਾਰੀਆਂ ਦੀ ਸਾਂਝੀ ਕੋਸ਼ਿਸ਼ਾਂ ਤੋਂ ਬਾਅਦ 2005 ਵਿਚ ਲੰਡਨ ਵਿਚ ਮੂਰਤੀ ਨੂੰ ਕਲੈਕਟਰ ਨੇ ਭਾਰਤੀ ਹਾਈ ਕਮਿਸ਼ਨ ਨੂੰ ਸੌਂਪ ਦਿੱਤਾ। ਤਦ ਤੋਂ ਸ਼ਿਵ ਦੀ ਮੂਰਤੀ ਨੇ ਲੰਡਨ ਦੇ ਇਤਿਹਾਸਕ ਇੰਡੀਆ ਹਾਊਸ ਵਿਚ ਜਗ੍ਹਾ ਲੈ ਲਈ ਹੈ। 2017 ਵਿਚ ਭਾਰਤੀ ਪੁਰਾਤਤਵ ਸਰਵੇਖਣ ਦੇ ਅਧਿਕਾਰੀਆਂ ਨੂੰ ਮੂਰਤੀ ਦਾ ਨਿਰੀਖਣ ਕਰਨ ਦੇ ਲਈ ਸੱਦਾ ਦਿੱਤਾ ਸੀ, ਇਹ ਪੁਸ਼ਟੀ ਕਰਦੇ ਹੋਏ ਕਿ ਇਹ ਅਸਲ ਵਿਚ ਬਰੌਲੀ ਵਿਚ ਮੰਦਰ ਤੋਂ ਚੋਰੀ ਕੀਤੀ ਗਈ ਮੂਰਤੀ ਸੀ। ਇਹ ਮੂਰਤੀ ਹੁਣ ਰਾਜਸਥਾਨ ਵਿਚ ਅਪਣੇ ਮੂਲ ਘਰ ਵਿਚ ਵਾਪਸ ਆਉਣ ਲਈ ਤਿਆਰ ਹੈ।

 11 total views,  1 views today

Leave a Reply

Your email address will not be published. Required fields are marked *