ਬ੍ਰਿਟੇਨ ‘ਚ ਕੋਵਿਡ-19 ਇਕਾਂਤਵਾਸ ਮਿਆਦ 7 ਤੋਂ ਵਧਾਕੇ ਕੀਤੀ ਗਈ 10 ਦਿਨ

ਲੰਡਨ – ਬ੍ਰਿਟੇਨ ਵਿਚ ਜੋ ਲੋਕ ਕੋਵਿਡ-19 ਨਾਲ ਇਨਫੈਕਟਿਡ ਹਨ ਜਾਂ ਜਿਨ੍ਹਾਂ ਵਿਚ ਕੁਝ ਲੱਛਣ ਦਿਖਾਈ ਦਿੰਦੇ ਹਨ, ਉਨ੍ਹਾਂ ਦੇ ਲਈ ਇਕਾਂਤਵਾਸ ਦੀ ਮਿਆਦ ਇਕ ਹਫਤੇ ਤੋਂ ਵਧਾਕੇ 10 ਦਿਨ ਕਰ ਦਿੱਤੀ ਗਈ ਹੈ। ਇਹ ਗੱਲ ਬ੍ਰਿਟੇਨ ਦੇ ਮੁੱਖ ਮੈਡੀਕਲ ਅਧਿਕਾਰੀਆਂ ਵਲੋਂ ਵੀਰਵਾਰ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਹੀ ਗਈ ਹੈ। ਅਜੇ ਤੱਕ ਜਿਨ੍ਹਾਂ ਲੋਕਾਂ ਵਿਚ ਲਗਾਤਾਰ ਖੰਘ, ਤਾਪਮਾਨ ਵਿਚ ਵਾਧਾ, ਬਦਬੂ ਜਾਂ ਸਵਾਦ ਨਹੀਂ ਆਉਣ ਜਿਹੇ ਲੱਛਣ ਦਿਖਾਈ ਦਿੰਦੇ ਸਨ ਉਨ੍ਹਾਂ ਨੂੰ ਖੁਦ ਹੀ ਸੱਤ ਦਿਨ ਦੇ ਲਈ ਇਕਾਂਤਵਾਸ ਵਿਚ ਚਲੇ ਜਾਣ ਦੇ ਲਈ ਕਿਹਾ ਜਾਂਦਾ ਸੀ। ਇਸ ਮਿਆਦ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂæਐੱਚæਓæ) ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ 10 ਦਿਨ ਕਰ ਦਿੱਤਾ ਗਿਆ ਹੈ।
ਇੰਗਲੈਂਡ, ਉੱਤਰੀ ਆਇਰਲੈਂਡ, ਸਕਾਟਲੈਂਡ ਤੇ ਵੇਲਸ ਦੇ ਮੁੱਖ ਮੈਡੀਕਲ ਅਧਿਕਾਰੀਆਂ (ਸੀæਐੱਮæਓæ) ਨੇ ਇਕ ਸੰਯੁਕਤ ਬਿਆਨ ਵਿਚ ਕਿਹਾ, ”ਲੱਛਣ ਵਾਲੇ ਵਿਅਕਤੀਆਂ ਵਿਚ ਲੱਛਣ ਦਿਖਣੇ ਸ਼ੁਰੂ ਹੋਣ ਤੋਂ ਪਹਿਲਾਂ ਤੇ ਸ਼ੁਰੂਆਤੀ ਕੁਝ ਦਿਨਾਂ ਦੌਰਾਨ ਕੋਵਿਡ-19 ਵਧੇਰੇ ਇਨਫੈਕਟਿਡ ਹੁੰਦਾ ਹੈ। ਲੱਛਣ ਵਾਲੇ ਲੋਕਾਂ ਦੇ ਲਈ ਖੁਦ ਹੀ ਇਕਾਂਤਵਾਸ ਵਿਚ ਜਾਣਾ ਤੇ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਵਿਚ ਮਦਦ ਮਿਲੇਗੀ।” ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਸਬੂਤ, ਹਾਲਾਂਕਿ ਅਜੇ ਵੀ ਸੀਮਿਤ ਹਨ ਪਰ ਇਹ ਦਿਖਾਉਂਦੇ ਹਨ ਕਿ ਹਲਕੇ ਲੱਛਣ ਵਾਲੇ ਕੋਵਿਡ-19 ਮਰੀਜ਼ ਜੋ ਵਧੇਰੇ ਬੀਮਾਰ ਨਹੀਂ ਹਨ ਤੇ ਠੀਕ ਹੋ ਰਹੇ ਹਨ, ਉਨ੍ਹਾਂ ਵਿਚ ਇਨਫੈਕਸ਼ਨ ਫੈਲਣ ਦੀ ਉਮੀਦ ਘੱਟ ਹੁੰਦੀ ਹੈ ਪਰ ਬੀਮਾਰੀ ਦੀ ਸ਼ੁਰੂਆਤ ਤੋਂ ਬਾਅਦ 7 ਤੇ 9 ਦਿਨਾਂ ਦੇ ਵਿਚਾਲੇ ਇਨਫੈਕਸ਼ਨ ਫੈਲਣ ਦੀ ਅਸਲ ਵਿਚ ਸੰਭਾਵਨਾ ਹੁੰਦੀ ਹੈ।

 12 total views,  1 views today

Leave a Reply

Your email address will not be published. Required fields are marked *