2012 ਦੀਆਂ ਚੋਣਾਂ ਵਿਚ ਰਾਸ਼ਟਰਪਤੀ ਦੇ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਹਰਮਨ ਕੇਨ ਦੀ ਕੋਰੋਨਾ ਨੇ ਲਈ ਜਾਨ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- 2012 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲੀਕਨ ਉਮੀਦਵਾਰ ਹਰਮਨ ਕੇਨ ਕੋਰੋਨਾ ਹੱਥੋਂ ਹਾਰ ਗਿਆ ਤੇ ਲੰਘੇ ਦਿਨ ਉਸ ਦੀ ਮੌਤ ਹੋ ਗਈ। ਕੇਨ ਦੀ ਵੈੱਬ ਸਾਈਟ ਦੇ ਐਡੀਟਰ ਡੈਨ ਕਾਲਾਬਰੇਸ ਨੇ ਲਿਖਿਆ ਹੈ ‘ ਹਰਮਨ ਕੇਨ-ਸਾਡਾ ਬੌਸ, ਸਾਡਾ ਮਿੱਤਰ ਜੋ ਸਾਡੇ ਵਿਚੋਂ ਕਈਆਂ ਲਈ ਪਿਤਾ ਸਮਾਨ ਸਨ, ਨਹੀਂ ਰਹੇ।’ 74 ਸਾਲਾ ਹਰਮਨ ਦੀ ਚੰਗੀ ਸਿਹਤ ਸੀ ਪਰ ਸਿਹਤ ਦੇ ਮਾਮਲੇ ਵਿਚ ਉਸ ਦਾ ਪਿਛੋਕੜ ਕੈਂਸਰ ਨਾਲ ਜੁੜੇ ਹੋਣ ਕਾਰਨ, ਉਹ ਜੋਖ਼ਮ ਵਾਲੇ ਲੋਕਾਂ ਵਿਚ ਆਉਂਦੇ ਸਨ। ਇਸ ਦੇ ਬਾਵਜੂਦ ਜੂਨ ਦੇ ਆਖਰ ਵਿਚ ਟੁਲਸਾ ਓਕਲਾਹੋਮਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਵਾਦਤ ਰੈਲੀ ਵਿਚ ਉਹ ਸ਼ਾਮਿਲ ਹੋਏ ਸਨ। ਉਨਾਂ ਨੇ ਮਾਸਕ ਵੀ ਨਹੀਂ ਪਾਇਆ ਸੀ। ਉਨਾਂ ਨੂੰ ਜੁਲਾਈ ਦੇ ਸ਼ੁਰੂ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਰਾਸ਼ਟਰਪਤੀ ਟਰੰਪ ਨੇ ਹਰਮਨ ਕੇਨ ਦੀ ਮੌਤ ਉਪਰ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ” ਮੇਰਾ ਮਿੱਤਰ ਹਰਮਨ ਕੇਨ ਜੋ ਆਜ਼ਾਦੀ ਦੀ ਇਕ ਸ਼ਕਤੀਸ਼ਾਲੀ ਆਵਾਜ਼ ਸੀ, ਅੱਜ ਸਵੇਰੇ ਨਹੀਂ ਰਿਹਾ। ਉਹ ਇਕ ਮਹਾਨ ਵਿਅਕਤੀ ਸੀ। ਮੈਂ ਉਨਾਂ ਦੇ ਸਮੁੱਚੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹਾਂ।”

 9 total views,  1 views today

Leave a Reply

Your email address will not be published. Required fields are marked *