ਚੰਡੀਗੜ੍ਹ ਵਿਚ ਲਾਗੂ ਰਹੇਗਾ ਰਾਤ ਦਾ ਕਰਫਿਊ

ਚੰਡੀਗੜ੍ਹ, –  ਸ਼ਹਿਰ ਦੇ ਲੋਕਾਂ ਨੂੰ ਰਾਤ ਦੇ ਕਰਫਿਊ ਤੋਂ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੇਗੀ। ਚੰਡੀਗੜ੍ਹ ਵਿਚ ਕੋਰੋਨਾ ਦੇ ਵਧਦੇ ਕੇਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰੱਖਣ ਦਾ ਫ਼ੈਸਲਾ ਲਿਆ ਹੈ। ਇਸ ਨਾਲ-ਨਾਲ ਪ੍ਰਸ਼ਾਸਨ ਨੇ ਸੁਖਨਾ ਲੇਕ ਵਿਚ ਸ਼ਨਿਚਰਵਾਰ ਤੇ ਐਤਵਾਰ ਨੂੰ ਲੋਕਾਂ ਲਈ ਐਂਟਰੀ ਬੰਦ ਕਰ ਦਿੱਤੀ ਹੈ। ਸੁਖਨਾ ਲੇਕ ਵੀਕੈਂਡ ‘ਤੇ ਲੋਕਾਂ ਲਈ ਨੋ ਐਂਟਰੀ ਜ਼ੋਨ ਹੋਵੇਗਾ। ਸ਼ੁੱਕਰਵਾਰ ਨੂੰ ਪ੍ਰਸ਼ਾਸਨ ਦੀ ਇਕ ਉੱਚ ਪੱਧਰ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ। ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਫੈਸਲਾ ਲਿਆ ਗਿਆ ਕਿ ਸ਼ਹਿਰ ਵਿਚ ਰਾਤ 8 ਵਜੇ ਸਾਰੀ ਦੁਕਾਨਾਂ ਬੰਦ ਰਹਿਣਗੀਆਂ। ਸਿਰਫ਼ ਖਾਣ-ਪੀਣ ਦੀਆਂ ਦੁਕਾਨਾਂ ਤੇ ਰੈਸਟੋਰੈਂਟ ਹੀ 9 ਵਜੇ ਤਕ ਖੁਲ੍ਹੇ ਰਹਿਣਗੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸ਼ਹਿਰ ਦੀ ਭੀੜਭਾੜ ਵਾਲੇ ਰੇਹੜੀ ਮਾਰਕਿਟ ਵਿਚ ਆਡ-ਈਵਨ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਪ੍ਰਸ਼ਾਸਨ ਨੇ ਪਹਿਲਾਂ ਹੀ ਖ਼ਦਸ਼ਾ ਪ੍ਰਗਟਾ ਦਿੱਤਾ ਸੀ ਕਿ ਉਹ ਸ਼ਹਿਰ ਵਿਚ ਨਾਈਟ ਕਰਫਿਊ ਦੇ ਹੱਕ ਵਿਚ ਹਨ।

 27 total views,  1 views today

Leave a Reply

Your email address will not be published. Required fields are marked *