ਵਿਆਹ,ਸ਼ਾਦੀ ਬਣ ਰਹੇ ਮਜਾਕ

ਅਸੀਂ ਇੱਕ ਆਮ ਕਹਾਵਤ ਸੁਣਦੇ ਹਾਂ ਕਿ “ਜੋੜੀਆਂ ਜੰਗ ਥੋੜੀਆਂ ਨਰੜ ਬਥੇਰੇ”ਇਹ ਕਹਾਵਤ ਵਰਤਮਾਨ ਸਮੇਂ ਵਿੱਚ ਸੁਣਨ ਹੀ ਨਹੀਂ ਬਲਕਿ ਦੇਖਣ ਨੂੰ ਵੀ ਮਿਲਦੀ ਹੈ।
ਵਿਆਹ ਇੱਕ ਪਵਿੱਤਰ ਰਿਸ਼ਤਾ ਹੈ ਜਿਸਦਾ ਲੋਕਾਂ ਨੇ ਮਜਾਕ ਬਣਾ ਛੱਡਿਆ ਹੈ। ਵਿਆਹ ਅਗਨੀ ਨੂੰ ਸਾਕਸ਼ੀ ਮੰਨ ਕੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਜਾਂ ਆਪਣੇ ਆਪਣੇ ਧਰਮ ਅਨੁਸਾਰ ਕੀਤਾ ਜਾਂਦਾ ਹੈ।ਫੇਰੇ/ਲਾਵਾਂ ਸਮੇ ਵਚਨ ਲਏ ਜਾਂਦੇ ਹਨ। ਪ੍ਰੰਤੂ ਉਹ ਲੋਕ ਜੋ ਵਿਆਹ ਵਰਗੇ ਸੰਬੰਧ ਤੋੜਨ ਵੇਲੇ ਸਾਰੇ ਵਚਨ ਵਾਅਦੇ ਭੁਲਾ ਦਿੰਦੇ ਹਨ ਉਹਨਾਂ ਦੀ ਸੋਚ ਦੀ ਸੋਚ ਆਪਣੇ ਆਪ ਵਿੱਚ ਹੀ ਬਹੁਤ ਗਿਰ ਚੁੱਕੀ ਹੁੰਦੀ ਹੈ ।
ਸਾਡੇ ਦੇਸ਼ ਵਿੱਚ ਅੱਧ ਤੋਂ ਵੱਧ ਵਿਆਹ ਅਜਿਹੇ ਹੁੰਦੇ ਹਨ ਜਿੰਨ੍ਹਾਂ ਵਿੱਚ ਪਤੀ ਪਤਨੀ ਰਾਜੀ ਨਹੀਂ ਹੁੰਦੇ।ਇਸਦਾ ਕਾਰਣ ਮਾਪਿਆ ਦਾ ਨਾਂ ਮੰਨਣਾ, ਲੋਭ ਲਾਲਚ ਜਾਂ ਕੋਈ ਹੋਰ ਮਜਬੂਰੀ ਵੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਕਿਹਾ ਜਾਂਦਾ ਹੈ ਕਿ ਕੁੱਝ ਪਾਉਣ ਲਈ ਕੁੱਝ ਖੋਣਾ ਪੈਂਦਾ ਹੈ। ਕੁੜੀ ਮੁੰਡੇ ਨੂੰ ਜਾਂ ਤਾਂ ਵਿਆਹ ਕਰਵਾਉਣ ਤੋਂ ਪਹਿਲਾਂ ਹੀ ਆਪਣੇ ਵਿਚਾਰ ਪੇਸ਼ ਕਰ ਦੇਣੇ ਚਾਹੀਦੇ ਹਨ ਜਾਂ ਫੇਰ ਵਿਆਹ ਤੋਂ ਬਾਦ ਵੀ ਆਪਣੇ ਵਿਚਾਰ ਦਬਾਅ ਕੇ ਹੀ ਰੱਖਣੇ ਚਾਹੀਦੇ ਹਨ। ਪਰ ਵਿਆਹ ਕਰਵਾਉਣ ਪਿੱਛੋਂ ਵਿਆਹ ਤੋੜਨੇ ਕਿਸੇ ਬਹਾਦੁਰੀ ਦੀ ਗੱਲ ਨਹੀਂ । ਅਜਿਹਾ ਕਰਨ ਨਾਲ ਪਤੀ ਪਤਨੀ ਆਪਣੀ ਜਿੰਦਗੀ ਤਾਂ ਬਰਬਾਦ ਕਰਦੇ ਹੀ ਹਨ ਨਾਲ ਨਾਲ ਆਪਣੇ ਪਰਿਵਾਰਾਂ ਨੂੰ ਵੀ ਹਮੇਸ਼ਾ ਲਈ ਲੋਕਾਂ ਦੇ ਤਾਹਨੇ ਮਿਹਣਿਆ ਦਾ ਸ਼ਿਕਾਰ ਬਣਾ ਦਿੰਦੇ ਹਨ।
ਇੱਕ ਤਰਫ ਇਹ ਹੁੰਦਾ ਹੈ ਕਿ ਜੋ ਜਬਰਦਸਤੀ ਦੇ ਰਿਸ਼ਤੇ ਚ ਬੰਨੇ ਹੋਏ ਹਨ ਉਹ ਅਜਾਦ ਹੋ ਕੇ ਖੁਸ਼ ਹੋ ਜਾਂਦੇ ਹਨ ਪਰ ਉਹਨਾਂ ਨੇ ਜਨਮਾਂ ਦੇ ਵਾਅਦੇ ਕਰ ਕੇ ਅਤੇ ਫੇਰ ਤੋੜਕੇ ਚੰਗਾ ਨਹੀਂ ਕੀਤਾ ਹੁੰਦਾ ਜਿਸਦਾ ਪਛਤਾਵਾ ਓਹਨਾ ਨੂੰ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਜਰੂਰ ਹੁੰਦਾ ਹੈ।

ਰਣਦੀਪ ਸ਼ਰਮਾ

 828 total views,  1 views today

Leave a Reply

Your email address will not be published. Required fields are marked *