ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਸੰਸਾ ਪੱਤਰ

ਲੁਧਿਆਣਾ – ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਅਪਾਰ ਬਖਸ਼ਿਸ਼ਾਂ ਅਤੇ ਆਪ ਸਭ ਦੀਆਂ ਅਸੀਸਾਂ ਸਦਕਾ ਪਿਛਲੇ ਦਿਨੀਂ ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੋਸਾਇਟੀ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ  ਢੋਮ ਅਪਪ ਤੇ ਆਨਲਾਈਨ 11 ਰੋਜ਼ਾ ਕਾਰਜਸ਼ਾਲਾ ਤੇ ਕਵੀ  ਦਰਬਾਰ ਚੜ੍ਹਦੀ ਕਲਾ ਨਾਲ ਸੰਪੂਰਨ ਹੋਏ। ਜਿਸ ਵਿੱਚ ਸਿੰਘ ਸਾਹਿਬਾਨ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮੂਹ ਸੇਵਾਦਾਰਾਂ ਵੱਲੋਂ ਸੰਪੂਰਣ ਸਹਿਯੋਗ ਪ੍ਰਾਪਤ ਹੋਇਆ। ਉਸਤਾਦ ਕਵੀਆਂ ਤੋਂ ਇਲਾਵਾ 150 ਉਭਰਦੇ ਕਵੀਆਂ ਅਤੇ ਬਾਲ ਅਭਿਆਸੀਆਂ ਨੇ ਕਵਿਤਾਵਾਂ ਰਾਹੀਂ ਹਾਜ਼ਰੀਆਂ ਲਗਵਾਈਆਂ। ਵਿਦਵਾਨ ਕਵੀਆਂ ਨੇ ਕਵਿਤਾ ਲਿਖਣ ਤੇ ਪੇਸ਼ ਕਰਨ ਬਾਰੇ ਗਿਆਨ ਵਧਾਊ ਜਾਣਕਾਰੀ ਦਿੱਤੀ ਅਤੇ ਸਿਖਿਆਰਥੀਆਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ।


ਇਸ ਦੇ ਨਾਲ ਹੀ ਪਿਛਲੇ ਦਿਨੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ  ਆਨਲਾਈਨ ਧਾਰਮਿਕ ਪ੍ਰਤੀਯੋਗਤਾ -2020 ਕਰਵਾਈ ਗਈ। ਜਿਸ ਵਿੱਚ ਕਵਿਤਾ ਲਿਖਣ ਮੁਕਾਬਲੇ ਵਿੱਚ ਆਈਆਂ ਕਵਿਤਾਵਾਂ ਦੀ ਪਰਖ ਕਰਨ ਲਈ ਡਾæ ਹਰੀ ਸਿੰਘ ਜਾਚਕ ਦੀ ਬਤੌਰ ਜੱਜ ਸੇਵਾ ਲਗਾਈ ਗਈ ਜੋ ਬਹੁਤ ਹੀ ਦਿਆਨਤਦਾਰੀ ਅਤੇ ਮਿਹਨਤ ਨਾਲ ਨਿਭਾਈ ਗਈ।
ਉਪਰੋਕਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਡਾ ਹਰੀ ਸਿੰਘ ਜਾਚਕ ਚੇਅਰਮੈਨ ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੋਸਾਇਟੀ ਨੂੰ ਪ੍ਰਸੰਸਾ ਪੱਤਰ ਭੇਜ ਕੇ ਮਾਣ ਦਿੱਤਾ  ਗਿਆ ਹੈ।
ਡਾ ਹਰੀ ਸਿੰਘ ਜਾਚਕ
99883-21245
99883-21246

 14 total views,  2 views today

Leave a Reply

Your email address will not be published. Required fields are marked *