ਜਿੰਮ ਅਤੇ ਕਸਰਤ ਕਰਨ ਵਾਲਿਆਂ ਲਈ ਖੁਸ਼ਖਬਰੀ, ਅਨਲਾਕ 3 ਤਹਿਤ ਨਵੀਆਂ ਗਾਈਡਲਾਈਨਜ਼ ਤਹਿਤ 5 ਅਗਸਤ ਤੋਂ ਖੁੱਲ੍ਹ ਸਕਦੇ ਹਨ ਜਿੰਮ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲੌਕ ਫੇਜ਼ 3 ਦੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਇਹ ਗਾਈਡਲਾਈਨਜ਼ 1 ਅਗਸਤ ਤੋਂ ਲਾਗੂ ਹੋਣਗੀਆਂ।ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਨਾਇਟ ਕਰਫਿਊ ਹਟਿਆ ਗਿਆ ਹੈ।ਇਸ ਦੌਰਾਨ ਆਪਣੀ ਸਿਹਤ ਦਾ ਖਿਆਲ ਰੱਖਣ ਵਾਲਿਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ।

ਲੌਕਡਾਊਨ ਕਾਰਨ ਪਿਛਲੇ ਚਾਰ ਮਹੀਨੇ ਤੋਂ ਬੰਦ ਜਿਮ ਅਤੇ ਯੋਗਾ ਕੇਂਦਰ 5 ਅਗਸਤ ਤੋਂ ਖੁੱਲ੍ਹ ਜਾਣਗੇ।ਪਰ ਇਸ ਸਬੰਧੀ ਐਸਓਪੀਜ਼ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਏ ਅਤੇ ਕੋਰੋਨਾਵਾਇਰਸ ਦੇ ਫੈਲਾਅ ਤੋਂ ਸਾਵਧਾਨੀ ਵਰਤੀ ਜਾਏ।

 2,066 total views,  2 views today

Leave a Reply

Your email address will not be published. Required fields are marked *