ਮੈਨੂੰ ਕੋਰੋਨਾ ਦਾ ਖ਼ਤਰਾ ਪਾਕਿਸਤਾਨ ਨਹੀਂ ਆ ਸਕਦਾ : ਨਵਾਜ਼ ਸ਼ਰੀਫ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਲਾਹੌਰ ਹਾਈ ਕੋਰਟ ਨੂੰ ਕਿਹਾ ਕਿ ਉਹ ਅਜੇ ਪਾਕਿਸਤਾਨ ਨਹੀਂ ਪਰਤ ਸਕਦੇ। ਕੋਰਟ ਨੇ ਉਨ੍ਹਾਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿਚ ਤਲਬ ਕੀਤਾ ਸੀ। ਸ਼ਰੀਫ ਨੇ ਕਿਹਾ ਕਿ ਮੇਰੇ ਡਾਕਟਰਾਂ ਨੇ ਮੈਨੂੰ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਹੈ। ਅਜਿਹਾ ਕਰਨ ‘ਤੇ ਮੇਰੇ ਕੋਰੋਨਾ  ਸੰਕਰਮਿਤ ਹੋਣ ਦਾ ਖ਼ਤਰਾ ਹੈ। 70 ਸਾਲ ਦੇ ਸ਼ਰੀਫ ਦਾ ਲੰਡਨ ਵਿਚ ਇਲਾਜ ਚਲ ਰਿਹਾ ਹੈ। ਲਾਹੌਰ ਹਾਈ ਕੋਰਟ ਤੋਂ ਆਗਿਆ ਮਿਲਣ ਤੋ ਬਾਅਦ ਪਿਛਲੇ ਸਾਲ ਨਵੰਬਰ ਵਿਚ ਉਨ੍ਹਾਂ ਉਥੇ ਲਿਜਾਇਆ ਗਿਆ ਸੀ।
ਸ਼ਰੀਫ ਨੇ ਅਪਣੇ ਵਕੀਲ ਅਮਜਦ ਪਰਵੇਜ਼ ਦੇ ਜ਼ਰੀਏ ਕੋਰਟ ਵਿਚ ਅਪਣੀ ਨਵੀਂ ਮੈਡੀਕਲ ਰਿਪੋਰਟ ਸੌਂਪੀ ਹੈ। ਇਸ ਵਿਚ ਕਿਹਾ ਗਿਆ ਕਿ ਉਨ੍ਹਾਂ ਦੇ ਖੂਨ ਵਿਚ ਪਲੇਟਲੈਟਸ ਘੱਟ ਹਨ। ਉਨ੍ਹਾਂ ਹਾਰਟ, ਕਿਡਨੀ ਅਤੇ ਬਲੱਡ ਪ੍ਰੈਸ਼ਰ ਨਾਲ ਜੁੜੀ ਸ਼ਿਕਾਇਤਾਂ ਵੀ ਹਨ। ਰਿਪੋਰਟ ਮੁਤਾਬਕ ਉਨ੍ਹਾਂ ਦੇ ਦਿਲ ਵਿਚ ਖੂਨ ਸਹੀ ਮਾਤਰਾ ਵਿਚ ਸਪਲਾਈ ਨਹੀਂ ਹੋ ਰਿਹਾ। ਜੇਕਰ ਉਹ ਬਾਹਰ ਨਿਕਲਦੇ ਹਨ ਤਾਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਸਕਦੇ ਹਨ। ਇਹ  ਉਨ੍ਹਾਂ ਲਈ ਜਾਨ ਲੇਵਾ ਹੋ ਸਕਦਾ ਹੈ। ਪਾਕਿਸਤਾਨ ਦੇ ਇੱਕ ਐਂਟੀ ਕਰਪਸ਼ਨ ਕੋਰਟ ਨੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ ਸ਼ਰੀਫ ਨੂੰ 17 ਅਗਸਤ ਤੱਕ ਪੇਸ਼ ਹੋਣ ਦੇ ਲਈ ਕਿਹਾ ਸੀ। ਅਜਿਹਾ ਨਾ ਕਰਨ ‘ਤੇ ਉਨ੍ਹਾਂ ਫਰਾਰ ਐਲਾਨ ਕੀਤਾ ਜਾ ਸਕਦਾ ਹੈ।

 8 total views,  1 views today

Leave a Reply

Your email address will not be published. Required fields are marked *