ਲੁਧਿਆਣਾ ‘ਚ ਜਿਸਮਫਰੋਸ਼ੀ ਦਾ ਧੰਦਾ ਕਰਦੀਆਂ ਵਿਦੇਸ਼ੀ ਮੁਟਿਆਰਾਂ ਪੁਲਿਸ ਵਲੋਂ ਗ੍ਰਿਫ਼ਤਾਰ

ਲੁਧਿਆਣਾ-  ਸ਼ਹਿਰ ਦੀ ਪੁਲਿਸ ਨੇ ਵਿਦੇਸ਼ੀ ਲੜਕੀਆਂ ਲਿਆ ਕੇ ਚਲਾਏ ਜਾ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਉਜਬੇਕਿਸਤਾਨ ਦੀ ਤਿੰਨ ਲੜਕੀਆਂ ਸਣੇ ਛੇ ਨੂੰ ਗ੍ਰਿਫਤਾਰ ਕੀਤਾ ਹੈ। ਇਹ ਧੰਦਾ ਫਿਰੋਜ਼ਪੁਰ ਰੋਡ ਸÎਥਿਤ ਕੋਠੀ ਨੂੰ ਕਿਰਾਏ ‘ਤੇ ਲੈ ਕੇ ਚਲਾਇਆ ਜਾ ਰਿਹਾ ਸੀ। ਮੁਲਜ਼ਮ ਪੈਸੇ ਲੈ ਕੇ ਗਾਹਕਾਂ ਨੂੰ ਕੁੜੀਆਂ ਵੀ ਮੁਹੱਈਆ ਕਰਾਉਂਦੇ ਸੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਇੱਕ ਔਰਤ ਅਤੇ ਦੋ ਨੌਜਵਾਨ , ਵਿਦੇਸ਼ੀਆਂ ਕੁੜੀਆਂ ਨੂੰ ਲਿਆ ਕੇ ਜਿਸਮਫਰ’ੋਸ਼ੀ ਕਰਾਉਂਦੇ ਹਨ। ਇਸ ‘ਤੇ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਗਾਹਕ ਦੇ ਤੌਰ ‘ਤੇ ਤਿਆਰ ਕੀਤਾ ਅਤੇ ਉਨ੍ਹਾਂ ਦਾ ਦਲਾਲਾਂ ਨਾਲ ਸੰਪਰਕ ਕਰਵਾਇਆ। ਡਮੀ ਬਣੇ ਨੌਜਵਾਨਾਂ ਨੇ ਦੋ ਲੜਕੀਆਂ ਨੂੰ ਗਿੱਲ ਨਹਿਰ ਦੇ ਪੁਲ ‘ਤੇ ਬੁਲਾਇਆ। ਜਦ ਦਲਾਲ ਉਨ੍ਹਾਂ ਉਤਾਰ ਕੇ ਉਥੋਂ ਚਲੇ ਗਏ ਤਾਂ ਪੁਲਿਸ ਨੇ ਦੋਵੇਂ ਕੁੜੀਆਂ ਨੂੰ ਕਾਬੂ ਕਰ ਲਿਆ। ਇਹ ਦੋਵੇਂ ਉਜਬੇਕਿਸਤਾਨ ਤੋਂ ਨੋਇਡਾ ਆਈ ਸੀ ਉਥੋਂ ਇਨ੍ਹਾਂ ਇੱਥੇ ਲਿਆਇਆ ਗਿਆ ਸੀ। ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਫਿਰੋਜ਼ਪੁਰ ਰੋਡ ਦੀ ਇੱਕ ਕੋਠੀ ਵਿਚ ਛਾਪਾ ਮਾਰ ਕੇ ਉਥੋਂ ਦੋ ਨੌਜਵਾਨ ਅਤੇ ਦੋ ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ। ਇਨ੍ਹਾਂ ਕੋਲੋਂ ਧੰਦਾ ਕਰਾਉਣ ਵਾਲੀ ਰੀਤ ਉਰਫ ਮੀਨੂੰ ਨਿਵਾਸੀ ਨਿਊ ਸੁੰਦਰ ਨਗਰ ਫਿਰੋਜ਼ਪੁਰ ਰੋਡ, ਲੁਧਿਆਣਾ ਅਤੇ ਦਿੱਲੀ ਤੋਂ ਲਿਆਉਣ ਵਾਲੇ ਰਮਨਦੀਪ ਸਿੰਘ ਅਜੇ ਫਰਾਰ ਹਨ।

 20 total views,  1 views today

Leave a Reply

Your email address will not be published. Required fields are marked *